ਪੰਜਾਬ

punjab

ETV Bharat / sports

ਆਈਪੀਐਲ 2020: ਮੋਰਗਨ ਨੇ ਕਾਰਤਿਕ ਦੀ ਜਗ੍ਹਾ ਸੰਭਾਲੀ ਕੋਲਕਾਤਾ ਨਾਈਟਰਾਇਡਰਸ ਦੀ ਕਪਤਾਨੀ

ਆਈਪੀਐਲ ਫ਼ਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਆਈਪੀਐਲ ਦੇ ਮੱਧ ਵਿੱਚ ਇੱਕ ਵੱਡਾ ਫ਼ੈਸਲਾ ਲੈਂਦਿਆਂ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਇੰਗਲੈਂਡ ਦੇ ਈਯਨ ਮੋਰਗਨ ਨੂੰ ਕਾਰਤਿਕ ਦੇ ਕਪਤਾਨੀ ਛੱਡਣ ਤੋਂ ਬਾਅਦ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। 2019 ਵਿੱਚ ਮੋਰਗਨ ਦੀ ਕਪਤਾਨੀ ਵਿੱਚ ਇੰਗਲੈਂਡ ਨੇ ਵਿਸ਼ਵ ਕੱਪ ਜਿੱਤਿਆ ਸੀ।

ਤਸਵੀਰ
ਤਸਵੀਰ

By

Published : Oct 16, 2020, 4:42 PM IST

ਦੁਬਈ: ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕੇਕੇਆਰ ਦੀ ਮੈਨੇਜ਼ਮੈਂਟ ਨੂੰ ਟੀਮ ਦੇ ਉਦੇਸ਼ ਦੀ ਪੂਰਤੀ ਲਈ ਆਪਣੀ ਬੱਲੇਬਾਜ਼ੀ 'ਤੇ ਧਿਆਨ ਕੇਂਦਰਿਤ ਕਰਨ ਦਾ ਹਵਾਲਾ ਦਿੰਦਿਆਂ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਜਿਸ ਤੋਂ ਬਾਅਦ ਇੰਗਲੈਂਡ ਦੇ ਸੀਮਤ ਓਵਰਾਂ ਦੇ ਕ੍ਰਿਕਟ ਕਪਤਾਨ ਈਯਨ ਮੋਰਗਨ ਨੂੰ ਕਾਰਤਿਕ ਦੀ ਜਗ੍ਹਾ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਕੇਕੇਆਰ ਦੇ ਸੀਈਓ ਵੈਂਕੀ ਮੈਸੂਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਸੀ ਕਿ ਸਾਡੇ ਕੋਲ ਦਿਨੇਸ਼ ਕਾਰਤਿਕ ਵਰਗਾ ਕਪਤਾਨ ਹੈ ਜਿਸ ਨੇ ਹਮੇਸ਼ਾ ਟੀਮ ਨੂੰ ਹਮੇਸ਼ਾ ਸਰਵਉੱਚ ਬਣਾਇਆ। ਉਸ ਵਰਗੇ ਵਿਅਕਤੀ ਨੂੰ ਅਜਿਹਾ ਫ਼ੈਸਲਾ ਲੈਣ ਲਈ ਬਹੁਤ ਹੌਂਸਲੇ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਅਸੀਂ ਉਸ ਦੇ ਫ਼ੈਸਲੇ ਤੋਂ ਹੈਰਾਨ ਹਾਂ, ਅਸੀਂ ਉਸਦੀ ਇੱਛਾ ਦਾ ਸਨਮਾਨ ਵੀ ਕਰਦੇ ਹਾਂ।

'ਸਾਡੀ ਇਹ ਵੀ ਖੁਸ਼ਕਿਸਮਤੀ ਹੈ ਕਿ 2019 ਵਿਸ਼ਵ ਕੱਪ ਜੇਤੂ ਕਪਤਾਨ ਈਓਨ ਮੋਰਗਨ, ਜੋ ਉਪ-ਕਪਤਾਨ ਰਿਹਾ ਹੈ, ਅੱਗੇ ਦੀ ਅਗਵਾਈ ਕਰਨ ਲਈ ਤਿਆਰ ਹੈ। ਦਿਨੇਸ਼ ਅਤੇ ਈਯਨ ਨੇ ਇਸ ਟੂਰਨਾਮੈਂਟ ਦੌਰਾਨ ਸ਼ਾਨਦਾਰ ਢੰਗ ਨਾਲ ਕੰਮ ਕੀਤਾ ਹੈ ਅਤੇ ਹਾਲਾਂਕਿ ਈਯਨ ਨੇ ਕਪਤਾਨ ਦਾ ਅਹੁਦਾ ਸੰਭਾਲਿਆ ਹੈ, ਪਰ ਇਹ ਪ੍ਰਭਾਵਸ਼ਾਲੀ ਤਰੀਕੇ ਨਾਲ ਇਕ ਭੂਮਿਕਾ ਅਦਾ ਕਰੇਗਾ ਅਤੇ ਸਾਨੂੰ ਉਮੀਦ ਹੈ ਕਿ ਇਹ ਬਦਲਾਅ ਸਹਿਜ ਢੰਗ ਨਾਲ ਕੰਮ ਕਰੇਗਾ।'

ABOUT THE AUTHOR

...view details