ਜੈਪੁਰ:17 ਨਵੰਬਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ ਹੋਣ ਵਾਲੇ ਟੀ-20 ਮੈਚ (T20 series) ਲਈ ਭਾਰਤੀ ਟੀਮ ਜੈਪੁਰ ਪੁੱਜਣੀ ਸ਼ੁਰੂ ਹੋ ਗਈ ਹੈ। ਭਾਰਤੀ ਟੀਮ ਦੇ ਨਵੇਂ ਕੋਚ ਰਾਹੁਲ ਦ੍ਰਾਵਿੜ ਸਮੇਤ ਕਈ ਖਿਡਾਰੀ ਜੈਪੁਰ ਪਹੁੰਚ ਚੁੱਕੇ ਹਨ ਅਤੇ ਅੱਜ ਸ਼ਾਮ ਤੱਕ ਲਗਭਗ ਪੂਰੀ ਟੀਮ ਜੈਪੁਰ ਪਹੁੰਚ ਜਾਵੇਗੀ।
ਇਹ ਵੀ ਪੜੋ:T20 World Cup: ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਫਾਈਨਲ 'ਚ ਮਾਰੀ ਐਂਟਰੀ
ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦੇ ਨਾਲ ਅਕਸ਼ਰ ਪਟੇਲ, ਹਰਸ਼ਲ ਪਟੇਲ, ਅਵੇਸ਼ ਖਾਨ, ਵੈਂਕਟੇਸ਼ ਅਈਅਰ ਸ਼ੁੱਕਰਵਾਰ ਨੂੰ ਜੈਪੁਰ ਪਹੁੰਚ ਗਏ ਹਨ। ਜਦੋਂ ਕਿ ਯਜੁਵੇਂਦਰ ਚਾਹਲ ਅਤੇ ਰਿਤੁਰਾਜ ਗਾਇਕਵਾੜ ਵੀਰਵਾਰ ਨੂੰ ਜੈਪੁਰ ਪਹੁੰਚ ਗਏ। ਜੈਪੁਰ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਸਾਰੇ ਖਿਡਾਰੀ ਹੋਟਲ ਲਈ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਨੂੰ ਦੋ ਤੋਂ ਤਿੰਨ ਦਿਨ ਕੁਆਰੰਟੀਨ 'ਚ ਰਹਿਣਾ ਹੋਵੇਗਾ।
ਇਸ ਤੋਂ ਇਲਾਵਾ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਕੇਐੱਲ ਰਾਹੁਲ ਅਤੇ ਹੋਰ ਖਿਡਾਰੀ ਦੁਪਹਿਰ ਨੂੰ ਜੈਪੁਰ ਪਹੁੰਚ ਜਾਣਗੇ। ਕੁਆਰੰਟੀਨ ਹੋਣ ਤੋਂ ਬਾਅਦ, ਖਿਡਾਰੀ 14 ਨਵੰਬਰ ਤੋਂ ਆਰਸੀਏ ਅਕੈਡਮੀ ਵਿੱਚ ਅਭਿਆਸ ਸ਼ੁਰੂ ਕਰਨਗੇ ਅਤੇ ਇਸ ਦੌਰਾਨ ਸਾਰੇ ਖਿਡਾਰੀਆਂ ਨੂੰ ਬਾਇਓ ਬਬਲ ਵਿੱਚ ਰਹਿਣਾ ਹੋਵੇਗਾ।
ਇਸ ਤੋਂ ਇਲਾਵਾ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਦੀ ਚੋਣ ਕੀਤੀ।
ਐਲਾਨੀ ਗਈ ਟੀਮ 'ਚ ਅਜਿੰਕਿਆ ਰਹਾਣੇ 25 ਨਵੰਬਰ ਨੂੰ ਕਾਨਪੁਰ 'ਚ ਹੋਣ ਵਾਲੇ ਪਹਿਲੇ ਟੈਸਟ 'ਚ ਟੀਮ ਦੀ ਅਗਵਾਈ ਕਰਨਗੇ। ਵਿਰਾਟ ਕੋਹਲੀ ਮੁੰਬਈ 'ਚ ਦੂਜੇ ਟੈਸਟ ਲਈ ਟੀਮ ਨਾਲ ਜੁੜ ਕੇ ਟੀਮ ਦੀ ਅਗਵਾਈ ਕਰਨਗੇ। ਮੁੰਬਈ ਟੈਸਟ 3 ਦਸੰਬਰ ਨੂੰ ਹੋਣਾ ਹੈ।