ਹੈਦਰਾਬਾਦ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਇੱਕ ਦਿਨਾ ਮੈਚ ਐਤਵਾਰ ਨੂੰ ਮੋਹਾਲੀ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਇਸ ਲੜੀ 'ਚ ਭਾਰਤ 2-1 ਨਾਲ ਅੱਗੇ ਹੈ।
ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
ਮੋਹਾਲੀ ਵਿਖੇ ਖੇਡਿਆ ਜਾ ਰਿਹਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਇਕ ਦਿਨਾ ਮੈਚ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ।
ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
ਇਸ ਮੈਚ ਵਿੱਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਹੀਂ ਖੇਡ ਰਹੇ। ਉਨ੍ਹਾਂ ਚੌਥੇ ਅਤੇ ਪੰਜਵੇਂ ਮੈਚ 'ਚ ਰੈਸਟ ਲਈ ਹੈ। ਇਸ ਸਮੇਂ ਭਾਰਤ ਕੋਲ ਵਧੀਆ ਮੌਕਾ ਹੈ ਕਿਉਂਕਿ ਭਾਰਤ ਇਸ ਮੈਚ ਨੂੰ ਜਿੱਤ ਕੇ ਪੰਜ ਦਿਨਾਂ ਲੜੀ 'ਤੇ ਕਬਜ਼ਾ ਕਰ ਸਕਦਾ ਹੈ।
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀਮ 'ਚ ਚਾਰ ਬਦਲਾਅ ਕੀਤੇ ਹਨ। ਮਹਿੰਦਰ ਸਿੰਘ ਧੋਨੀ, ਮੁਹੰਮਦ ਸ਼ਮੀ, ਅੰਬਾਤੀ ਰਾਇਡੂ ਅਤੇ ਰਵਿੰਦਰ ਜਡੇਜਾ ਦੀ ਜਗ੍ਹਾ ਰਿਸ਼ਭ ਪੰਤ, ਭੁਵਨੇਸ਼ਵਰ ਕੁਮਾਰ, ਲੋਕੇਸ਼ ਰਾਹੁਲ ਅਤੇ ਯੁਜਵੇਂਦਰ ਚਾਹਲ ਨੂੰ ਦਿੱਤਾ ਗਿਆ ਹੈ।