ਹੈਦਰਾਬਾਦ :ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਟੀਮ ਇੰਡੀਆ ਤੇ ਨਿਊਜ਼ੀਲੈਂਡ ਵਿਚਕਾਰ ਅੱਜ ਵਨਡੇਅ ਮੈਚ ਖੇਡਿਆ ਗਿਆ। ਭਾਰਤ ਨੇ ਮੈਚ ਤੋਂ ਪਹਿਲਾਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਦੌਰਾਨ ਭਾਰਤ ਨੇ ਆਪਣੀ ਪਾਰੀ ਖੇਡਦਿਆਂ ਨਿਊਜ਼ੀਲੈਂਡ ਨੂੰ 350 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੌਰਾਨ ਸ਼ੁਭਮਨ ਗਿੱਲ ਨੇ ਆਪਣੀ ਤੂਫ਼ਾਨੀ ਬੱਲੇਬਾਜ਼ੀ ਖੇਡਦਿਆਂ ਲਗਾਤਾਰ 3 ਛੱਕੇ ਲਗਾ ਕੇ ਆਪਣਾ ਦੋਹਰਾ ਛਤਮ ਬਣਾਇਆ ਹੈ।
ਭਾਰਤ-ਨਿਊਜ਼ੀਲੈਂਡ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਪਿਚ ਉਤੇ ਔਸਤ ਸਕੋਰ 270 ਹਨ, ਇਸ ਲਈ ਪਹਿਲਾਂ ਹੀ ਕਿਆਸ ਲੱਗ ਗਏ ਸਨ ਕਿ ਇਹ ਮੈਚ 300 ਤੋਂ ਜ਼ਿਆਦਾ ਦੌੜਾਂ ਦਾ ਰਹੇਗਾ। ਹੈਦਰਾਬਾਦ ਦਾ ਉੱਪਲ ਮੈਦਾਨ ਭਾਰਤੀ ਟੀਮ ਦੇ ਅਨੁਕੂਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਨੇ ਇਸ ਮੈਦਾਨ ਵਿਚ ਪਿਛਲੇ ਤਿੰਨ ਮੈਚ ਜਿੱਤੇ ਹਨ। ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹੈਟ੍ਰਿਕ ਪੂਰੀ ਕਰਨ ਤੋਂ ਬਾਅਦ ਭਾਰਤ ਇਸੇ ਮੈਦਾਨ ਉਤੇ ਦੂਸਰੀ ਹੈਟ੍ਰਿਕ ਲਾਉਣ ਦੀ ਕੋਸ਼ਿਸ਼ ਕਰੇਗਾ।
ਭਾਰਤ ਨੇ ਇਸ ਵਾਰ ਵਿਸ਼ਵ ਕਪ 2023 ਦੀ ਸਾਲ ਚੰਗੀ ਸ਼ੁਰੂਆਤ ਕੀਤੀ ਹੈ। ਭਾਰਤੀ ਟੀਮ ਨੇ ਹਾਲ ਹੀ ਵਿਚ ਆਪਣੇ ਘਰ ਵਿਚ ਹੀ ਵਨਡੇ ਮੈਚ ਵਿਚ ਸ਼੍ਰੀਲੰਕਾ ਨੂੰ 3-0 ਨਾਲ ਹਰਾਇਆ ਸੀ। ਹੁਣ ਭਾਰਤੀ ਟੀਮ ਨਿਊਜ਼ੀਲੈਂਡ ਨੂੰ ਵੀ ਹਰਾਉਣ ਦੀ ਤਿਆਰੀ ਵਿਚ ਹੈ। ਉਥੇ ਹੀ ਨਿਊਜ਼ੀਲੈਂਡ ਨੇ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਦੇ ਖਿਲਾਫ 2-1 ਦੀ ਜਿੱਤ ਦੇ ਨਾਲ ਵਨਡੇ ਦੀ ਸ਼ੁਰੂਆਤ ਕੀਤੀ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਮਿਥੇ 50 ਓਵਰਾਂ ਵਿਚ ਅੱਠ ਵਿਕਟਾਂ ਗੁਆ ਕੇ 349 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਪਹਿਲੀ ਵਾਰ ਦੋਹਰਾ ਸ਼ਤਕ ਲਗਾਇਆ ਹੈ। ਉਹ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣੇ ਹਨ।
ਇਹ ਵੀ ਪੜ੍ਹੋ :ਵਨਡੇ ਇਤਿਹਾਸ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਸੋਸ਼ਲ ਮੀਡੀਆ ਉੱਤੇ ਲੱਗੀ ਅੱਗ, ਦੇਖੋ ਲੋਕਾਂ ਦੇ ਪ੍ਰਤੀਕਰਮ
ਭਾਰਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਜ਼ਿਆਦਾ 208 ਦੌੜਾਂ ਦੀ ਪਾਰੀ ਖੇਡੀ, ਸ਼ੁਭਮਨ ਤੋਂ ਇਲਾਵਾ ਰੋਹਿਤ ਸ਼ਰਮਾ ਨੇ 34, ਸੂਰੀਆ ਕੁਮਾਰ ਯਾਦਵ ਨੇ 31, ਹਾਰਦਿਕ ਪਾਂਡੀਆ ਨੇ 28 ਤੇ ਵਾਸ਼ਿੰਗਟਨ ਸੁੰਦਰ ਨੇ 12 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅੱਠ ਤੇ ਈਸ਼ਾਨ ਕਿਸ਼ਨ 5 ਦੌੜਾਂ ਬਣਾ ਕੇ ਹੀ ਆਊਟ ਹੋ ਗਏ। ਗਿੱਲ ਨੇ ਆਪਣੀ ਪਾਰੀ ਦੌਰਾਨ ਹੈਟ੍ਰਿਕ ਛੱਕੇ ਵੀ ਲਾਏ