ਨਵੀਂ ਦਿੱਲੀ : ਵਿਸ਼ਵ ਕੱਪ 2019 ਵਿੱਚ ਇੰਗਲੈਂਡ ਤੇ ਵੈਸਟ ਇੰਡੀਜ਼ ਦਰਮਿਆਨ ਜ਼ੋਰਦਾਰ ਮੁਕਾਬਲੇ ਦੀ ਆਸ ਲੈ ਕੇ ਸਟੇਡਿਅਮ ਵਿੱਚ ਆਏ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
world cup 2019 : ਜੋ ਰੂਟ ਦਾ ਨਾਬਾਦ ਸੈਂਕੜਾ, ਇੰਗਲੈਂਡ ਨੇ ਵਿੰਡਿਜ਼ ਨੂੰ 8 ਵਿਕਟਾਂ ਨਾਲ ਦਰੜਿਆ - west indies
ਵਿਸ਼ਵ ਕੱਪ 2019 ਵਿੱਚ ਇੰਗਲੈਂਡ ਤੇ ਵੈਸਟ ਇੰਡੀਜ਼ ਦਰਮਿਆਨ ਜ਼ੋਰਦਾਰ ਮੁਕਾਬਲੇ ਦੀ ਉਮੀਦ ਲੈ ਕੇ ਸਟੇਡੀਅਮ ਪਹੁੰਚੇ ਦਰਸ਼ਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਆਤਮ-ਵਿਸ਼ਵਾਸ ਨਾਲ ਭਰਪੂਰ ਇੰਗਲੈਂਡ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਟੀਮ ਨੂੰ 8 ਵਿਕਟਾਂ ਦੇ ਅੰਤਰ ਨਾਲ ਦਰੜ ਦਿੱਤਾ। ਜੋ ਰੂਟ ਦੇ ਸੈਂਕੜੇ ਨੇ ਇੰਗਲੈਂਡ ਨੂੰ ਜਿੱਤ ਤੱਕ ਪਹੁੰਚਾ ਦਿੱਤਾ।
ਜੋ ਰੂਟ ਦਾ ਨਾਬਾਦ ਸੈਂਕੜਾ, ਇੰਗਲੈਂਡ ਨੇ ਵਿੰਡਿਜ਼ ਨੂੰ 8 ਵਿਕਟਾਂ ਨਾਲ ਦਰੜਿਆ
ਆਤਮ-ਵਿਸ਼ਵਾਸ ਨਾਲ ਭਰੀ ਹੋਈ ਇੰਗਲੈਂਡ ਦੀ ਟੀਮ ਨੇ ਵੈਸਟ ਇੰਡੀਜ਼ ਨੂੰ 8 ਵਿਕਟਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਇੰਗਲੈਂਡ ਦੀ ਜਿੱਤ ਵਿੱਚ ਉਸ ਦੇ ਥੰਮ ਮੰਨੇ ਜਾਂਦੇ ਜੋ ਰੂਟ ਨੇ ਨਾਬਾਦ ਸੈਂਕੜਾ ਲਾਇਆ। ਮੇਜ਼ਬਾਨ ਟੀਮ ਨੇ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਨੂੰ 212 ਦੌੜਾਂ ਦੇ ਛੋਟੇ ਸਕੋਰ ਤੇ ਹੀ ਸਮੇਟ ਦਿੱਤਾ ਅਤੇ ਬਾਅਦ ਵਿੱਚ ਟੀਚੇ ਨੂੰ ਮਹਿਜ਼ 2 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਰੂਟ ਦੇ ਨਾਲ ਬੇਨ ਸਟੋਕਸ 6 ਗੇਂਦਾਂ ਤੇ 10 ਦੌੜਾਂ ਬਣਾ ਕੇ ਨਾਬਾਦ ਰਹੇ।