ਪੰਜਾਬ

punjab

ETV Bharat / sports

WC2019 : ਇੱਕ ਹੋਰ ਮੈਚ ਮੀਂਹ 'ਚ ਵਹਿਆ, ਸ਼੍ਰੀਲੰਕਾ-ਬੰਗਲਾਦੇਸ਼ ਨੇ ਵੰਡੇ ਅੰਕ

ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਹੋਣ ਵਾਲਾ ਵਿਸ਼ਵ ਕੱਪ ਦਾ 16ਵਾਂ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਮੈਚ ਮੀਂਹ ਕਾਰਨ ਰੱਦ ਹੋਏ ਹਨ।

WC2019 : ਇੱਕ ਹੋਰ ਮੈਚ ਮੀਂਹ 'ਚ ਵਹਿਆ।

By

Published : Jun 12, 2019, 4:44 AM IST

ਨਵੀਂ ਦਿੱਲੀ : ICC world cup-2019 ਨੂੰ ਸ਼ੁਰੂ ਹੋਏ 13 ਦਿਨ ਹੋ ਗਏ ਹਨ ਤੇ ਇੰਨ੍ਹਾਂ ਦਿਨਾਂ ਵਿੱਚ ਮੀਂਹ ਕਾਰਨ 3 ਮੈਚ ਰੱਦ ਹੋ ਗਏ ਹਨ। ਕਾਉਂਟੀ ਗ੍ਰਾਉਂਡ ਤੇ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਜਾਣ ਵਾਲਾ ਮੈਚ ਇੱਕ ਵੀ ਗੇਂਦ ਸੁੱਟੇ ਬਿਨ੍ਹਾਂ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ।

ਇਸ ਦੇ ਨਾਲ ਹੀ ਦੋਵੇਂ ਟੀਮਾਂ ਨੂੰ ਇੱਕ-ਇੱਕ ਅੰਕ ਸਾਂਝਾ ਕਰਨਾ ਪਿਆ। ਇਹ ਸ਼੍ਰੀਲੰਕਾ ਦਾ ਦੂਸਰਾ ਮੈਚ ਹੈ ਜੋ ਮੀਂਹ ਕਾਰਨ ਰੱਦ ਹੋਇਆ ਹੈ। ਇਸ ਤੋਂ ਪਹਿਲਾਂ 7 ਜੂਨ ਨੂੰ ਪਾਕਿਸਤਾਨ ਨਾਲ ਹੋਣ ਵਾਲਾ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ।

WC2019 : ਇੱਕ ਹੋਰ ਮੈਚ ਮੀਂਹ 'ਚ ਵਹਿਆ।

ਸੋਮਵਾਰ ਨੂੰ ਵੀ ਵੈਸਟ ਇੰਡੀਜ਼ ਤੇ ਦੱਖਣੀ ਅਫ਼ਰੀਕਾ ਵਿਚਕਾਰ ਖੇਡਿਆ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ ਸੀ।

ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਮੈਚ ਮੀਂਹ ਕਾਰਨ ਰੱਦ ਹੋਏ ਹਨ। ਇਸ ਤੋਂ ਪਹਿਲਾਂ ਕਿਸੇ ਵੀ ਹੋਰ ਵਿਸ਼ਵ ਕੱਪ ਵਿੱਚ ਇੰਨ੍ਹੇ ਮੈਚ ਰੱਦ ਨਹੀਂ ਸਨ।

ਇਸ ਮੈਚ ਤੋਂ ਮਿਲੇ ਇੱਕ ਅੰਕ ਦੇ ਦਮ ਨਾਲ ਸ਼੍ਰੀਲੰਕਾ ਹੁਣ ਚੌਥੇ ਨੰਬਰ ਤੇ ਆ ਗਈ ਹੈ। 4 ਮੈਚਾਂ ਵਿੱਚ ਉਸ ਦੇ 4 ਅੰਕ ਹਨ. ਬੰਗਲਾਦੇਸ਼ ਦੇ 4 ਮੈਚਾਂ ਵਿੱਚ 3 ਅੰਕ ਹਨ ਤੇ ਉਹ 7ਵੇਂ ਸਥਾਨ ਤੇ ਹੈ।

ABOUT THE AUTHOR

...view details