ਨਵੀਂ ਦਿੱਲੀ : ਵਿਸ਼ਵ ਕੱਪ 2019 'ਚ ਪਾਕਿਸਤਾਨੀ ਟੀਮ ਨੇ ਭਾਰਤੀ ਟੀਮ ਤੋਂ ਮੈਚ ਹਾਰ ਕੇ ਆਪਣੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਹੈ। ਭਾਰਤ ਦੇ ਖ਼ਿਲਾਫ਼ ਮੈਚ ਹਾਰੇ ਜਾਣ ਤੋਂ ਬਾਅਦ ਹੀ ਪਾਕਿਸਤਾਨੀ ਟੀਮ ਅਤੇ ਕਪਤਾਨ ਸਰਫ਼ਰਾਜ ਅਹਿਮਦ ਨੂੰ ਦਰਸ਼ਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਇਸ ਹਾਰ ਤੋਂ ਬਾਅਦ ਸਰਫ਼ਰਾਜ਼ ਤੇ ਦਿੱਗਜ਼ ਖਿਡਾਰੀਆਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਉਨ੍ਹਾਂ 'ਤੇ ਨਿਸ਼ਾਨਾ ਵੀ ਸਾਧ ਰਹੇ ਹਨ । ਇਸ ਦੇ ਚਲਦਿਆਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਵਿਅਕਤੀ ਪਾਕਿਸਤਾਨੀ ਟੀਮ ਕਪਤਾਨ ਸਰਫ਼ਰਾਜ ਅਹਿਮਦ ਨੂੰ ਅਪਸ਼ਬਦ ਬੋਲਦੇ ਹੋਏ ਵਿਖਾਈ ਦੇ ਰਿਹਾ ਹੈ।
ਸ਼ਰੇਆਮ ਪਾਕਿਸਾਤਨੀ ਕਪਤਾਨ ਦੀ ਕੀਤੀ ਬੇਇੱਜਤੀ , ਵੀਡੀਓ ਵਾਇਰਲ - pakistan team
ਭਾਰਤ -ਪਾਕਿਸਤਾਨ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 'ਚ ਪਾਕਿਸਤਾਨੀ ਟੀਮ ਦੀ ਹਾਰ ਤੋਂ ਬਾਅਦ ,ਟੀਮ ਦੇ ਕਪਤਾਨ ਸਰਫ਼ਰਾਜ ਅਹਿਮਦ ਨੂੰ ਦਰਸ਼ਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਸਰਫ਼ਰਾਜ ਅਹਿਮਦ ਦੀ ਇਕ ਵਿਅਕਤੀ ਨੇ ਨਿਖੇਧੀ ਕੀਤੀ ਹੈ।
ਫ਼ੋਟੋ
ਦਰਅਸਲ ਸਰਫ਼ਰਾਜ ਅਹਿਮਦ ਆਪਣੇ ਪਰਿਵਾਰ ਨਾਲ ਇਕ ਮਾਲ ਦੇ ਵਿੱਚ ਘੁੰਮ ਰਹੇ ਸਨ ਅਤੇ ਉੱਥੇ ਇਕ ਵਿਅਕਤੀ ਨੇ ਉਨ੍ਹਾਂ ਨਾਲ ਬਤਮੀਜੀ ਕੀਤੀ। ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਸੁਅਰ ਵਰਗੇ ਮੋਟੇ ਕਿਉਂ ਹੋ ਗਏ ਹੋ ? ਪਾਕਿਸਤਾਨ ਦਾ ਬੜਾ ਨਾਂਅ ਰੋਸ਼ਨ ਕੀਤਾ ਹੈ। ਇਸ ਟਿੱਪਣੀ ਤੋਂ ਬਾਅਦ ਸਰਫ਼ਰਾਜ ਨੇ ਆਪਣਾ ਕਾਬੂ ਨਹੀਂ ਖੋਇਆ ਅਤੇ ਨਜ਼ਰਅੰਦਾਜ਼ ਕਰਦੇ ਹੋਏ ਅਗੇ ਨਿਕਲ ਗਏ।
ਹਾਲਾਂਕਿ,ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਕਿਸੇ ਵਿਅਕਤੀ ਨੇ ਪਾਕਿਸਤਾਨ ਟੀਮ ਦੀ ਬੇਜ਼ੱਤੀ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਸਰਫ਼ਰਾਜ਼ ਨੇ ਦਰਸ਼ਕਾਂ ਦੇ ਗੁੱਸੇ ਦਾ ਸਾਹਮਣਾ ਕੀਤਾ ਹੈ।