ਲੰਡਨ : ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 352 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਟੀਮ 50 ਓਵਰ ਖੇਡਣ ਤੋਂ ਬਾਅਦ ਪੂਰੇ ਵਿਕਟ ਗੁਆ ਕੇ 316 ਦੌੜਾਂ ਹੀ ਬਣਾ ਸਕੀ।
IND vs AUS Highlights : ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਦਿੱਤੀ ਮਾਤ, ਭੁਵਨੇਸ਼ਵਰ, ਬੁਮਰਾਹ ਨੇ ਲਏ 3-3 ਵਿਕਟ
ਭਾਰਤੀ ਟੀਮ ਨੇ ਕੇਨਿੰਗਟਨ ਓਵਲ ਮੈਦਾਨ 'ਤੇ ਖੇਡੇ ਗਏ ਮੁਕਾਬਲੇ ਵਿੱਚ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ। ਵਿਸ਼ਵ ਕੱਪ 2019 ਵਿੱਚ ਭਾਰਤ ਦੀ ਇਹ ਦੂਸਰੀ ਜਿੱਤ ਹੈ।
ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਦਿੱਤੀ ਮਾਤ।
ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਐਰਾਨ ਫ਼ਿੰਚ ਨੂੰ ਸੌਖਿਆਂ ਹੀ ਆਉਟ ਕਰ ਦਿੱਤਾ। ਐਰਾਨ ਫ਼ਿੰਚ 36 ਦੌੜਾਂ ਬਣਾ ਕੇ ਆਉਟ ਹੋ ਗਏ। ਡੇਵਿਡ ਵਾਰਨਰ 84 ਗੇਂਦਾਂ ਵਿੱਚ 56 ਦੌੜਾਂ ਬਣਾ ਕੇ ਆਉਟ ਹੋਏ। ਸਮਿਥ ਨੇ 69 ਦੌੜਾਂ ਬਣਾਈਆਂ।