ਪੰਜਾਬ

punjab

ETV Bharat / sports

ਵਿਸ਼ਵ ਕੱਪ ਵਿੱਚ ਚੋਣ ਨਾ ਹੋਣ 'ਤੇ ਅੰਬਾਤੀ ਰਾਇਡੂ ਨੇ ਲਿਆ ਕ੍ਰਿਕਟ ਤੋਂ ਸੰਨਿਆਸ - ambati rayudu being offered iceland citizenship

ਵਿਸ਼ਵ ਕੱਪ ਲਈ ਚੁਣੀ ਗਈ 15 ਖਿਡਾਰੀਆਂ ਦੀ ਟੀਮ ਵਿਚ ਅੰਬਾਤੀ ਰਾਇਡੂ ਨੂੰ ਜਗ੍ਹਾ ਨਹੀਂ ਮਿਲੀ ਸੀ, ਜਿਸ ਤੋਂ ਨਰਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।

ambati rayudu

By

Published : Jul 3, 2019, 2:49 PM IST


ਵਿਸ਼ਵ ਕੱਪ ਲਈ ਚੁਣੀ ਗਈ 15 ਖਿਡਾਰੀਆਂ ਦੀ ਟੀਮ ਵਿਚ ਅੰਬਾਤੀ ਰਾਇਡੂ ਨੂੰ ਜਗ੍ਹਾ ਨਹੀਂ ਮਿਲੀ ਸੀ, ਜਿਸ ਤੋਂ ਨਰਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਕੱਪ ਦੌਰਾਨ ਜ਼ਖ਼ਮੀ ਹੋ ਕੇ ਕੱਪ ਚੋਂ ਬਾਹਰ ਹੋਏ ਸ਼ਿਖਰ ਧਵਨ ਅਤੇ ਵਿਜੇ ਸ਼ੰਕਰ ਦੀ ਰਿਪਲੇਸਮੈਂਟ ਵਜੋਂ ਵੀ ਰਾਇਡੂ ਦਾ ਨਾਂਅ ਵਰਲਡ ਕੱਪ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਰਾਇਡੂ ਨੂੰ ਨਾਂ ਚੁਣੇ ਜਾਣ ਦਾ ਕਾਰਣ ਉਨ੍ਹਾਂ ਦਾ ਇਕ ਵਿਵਾਦਿਤ ਬਿਆਨ ਦੱਸਿਆ ਜਾ ਰਿਹਾ ਹੈ। ਦਰਅਸਲ ਟੀਮ ਦੀ ਚੋਣ ਦੌਰਾਨ ਭਾਰਤੀ ਟੀਮ ਦੇ ਮੁੱਖ ਚੋਣਕਾਰ ਐਮਐਸਕੇ ਪ੍ਰਸਾਦ ਨੇ 15 ਖਿਡਾਰੀਆਂ ਦੀ ਟੀਮ ਚੋਂ ਵਿਜੇ ਸ਼ੰਕਰ ਨੂੰ 3ਡੀ ਪਲੇਅਰ ਕਿਹਾ ਸੀ ਜਿਸ ਪਿੱਛੋਂ ਟੀਮ ਵਿਚ ਨਾ ਚੁਣੇ ਜਾਣ ਨੂੰ ਲੈਕੇ ਅੰਬਾਤੀ ਰਾਇਡੂ ਨੇ ਕਿਹਾ ਕਿ ਹੁਣ ਮੈਂ ਵਿਸ਼ਵ ਕੱਪ ਵੇਖਣ ਲਈ 3 ਡੀ ਚਸ਼ਮੇ ਲੈ ਲਏ ਹਨ। ਸ਼ਾਇਦ ਚੋਣਕਾਰਾਂ ਨੂੰ ਇਹ ਗੱਲ ਨਾਗਵਾਰ ਗੁਜ਼ਰੀ ਅਤੇ ਵਿਸ਼ਵ ਕੱਪ ਵਿੱਚ 2 ਖਿਡਾਰੀਆਂ ਦੇ ਜ਼ਖ਼ਮੀ ਹੋਣ ਤੇ ਵੀ ਅੰਬਾਤੀ ਦਾ ਨਾਂਅ ਸਾਹਮਣੇ ਨਹੀਂ ਆਇਆ।
ਇਸ ਤੋਂ ਬਾਅਦ ਆਇਸਲੈਂਡ ਕ੍ਰਿਕਟ ਬੋਰਡ ਨੇ ਰਾਇਡੂ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਪੇਸ਼ ਕੀਤੀ ਜਿਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਇਸਲੈਂਡ ਕ੍ਰਿਕਟ ਬੋਰਡ ਦੀ ਇਸ ਪੇਸ਼ਕਾਰੀ ਨੂੰ ਸਵੀਕਾਰ ਕਰਨ ਲਈ ਰਾਇਡੂ ਨੇ ਸੰਨਿਆਸ ਦਾ ਫ਼ੈਸਲਾ ਲਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਰਾਇਡੂ ਨੇ 55 ਵਨ ਡੇ ਮੈਚਾਂ ਵਿੱਚ 1694 ਦੌੜਾਂ ਬਣਾਈਆਂ ਅਤੇ ਓਨ੍ਹਾਂ ਦਾ ਔਸਤ 47.05 ਅਤੇ ਉੱਚਤਮ ਸਕੋਰ 124 ਹੈ। ਉਨ੍ਹਾਂ ਨੇ ਤਿੰਨ ਸੈਂਕੜੇ ਅਤੇ 10 ਅਰਧ ਸੈਂਕੜੇ ਬਣਾਏ। ਵਨ ਡੇ ਵਿਚ ਓਨ੍ਹਾਂ ਦਾ ਸਟ੍ਰਾਈਕ ਰੇਟ 79.04 ਸੀ।
ਟੀ -20: ਉਨ੍ਹਾਂ ਨੇ ਭਾਰਤ ਲਈ ਪੰਜ ਟੀ -20 ਮੈਚ ਵੀ ਖੇਡੇ। ਜਿਸ ਨੇ 10.50 ਦੀ ਔਸਤ ਨਾਲ 42 ਦੌੜਾਂ ਬਣਾਈਆਂ।

ABOUT THE AUTHOR

...view details