ਰਾਜਕੋਟ: ਅੱਜ ਭਾਰਤ ਤੇ ਆਸਟ੍ਰੇਲੀਆਈ ਟੀਮ ਵਿਚਕਾਰ ਵਨ-ਡੇ ਇੰਟਰਨੈਸ਼ਨਲ ਦਾ ਦੂਜਾ ਮੈਚ ਹੈ। ਦੱਸਣਯੋਗ ਹੈ ਕਿ ਇਹ ਮੈਚ ਰਾਜਕੋਟ ਵਿਖੇ ਹੋਵੇਗਾ। ਭਾਰਤੀ ਟੀਮ ਦੇ ਪਲੇਇੰਗ ਇਲੈਵਨ ਵਿੱਚ ਕੁਝ ਬਦਲਾਅ ਦੇ ਨਾਲ ਦੂਜੇ ਮੈਚ ਦੀ ਸ਼ੁਰੂਆਤ ਕਰੇਗੀ। ਰਿਸ਼ਭ ਪੰਤ ਦੇ ਪਹਿਲਾ ਵਾਲੇ ਮੈਚ ਵਿੱਚ ਸੱਟ ਲੱਗਣ ਕਾਰਨ ਇਸ ਮੈਚ ਦਾ ਹਿੱਸਾ ਨਹੀਂ ਬਣ ਸਕਣਗੇ।
ਹੋਰ ਪੜ੍ਹੋ: ਭਾਰਤੀ ਟੀਮ ਤੋਂ ਬਾਹਰ ਹੋਣ 'ਤੇ ਸੰਜੂ ਸੈਮਸਨ ਦੇ ਟਵੀਟ ਉੱਤੇ ਹੋਇਆ ਹੰਗਾਮਾ
ਇਸ ਤੋਂ ਇਲਾਵਾ ਓਪਨਰ ਕੁਲਦੀਪ ਯਾਦਵ ਨੇ ਪਹਿਲਾ ਵਾਲੇ ਮੈਚ ਵਿੱਚ ਆਸਟ੍ਰੇਲੀਆ ਦੀ ਸਲਾਮੀ ਜੁੜੀ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਸੀ। ਇਸ ਤੋਂ ਜ਼ਾਹਰ ਹੈ ਕੁਲਦੀਪ ਦੂਜੇ ਵਨ-ਡੇ ਦਾ ਹਿੱਸਾ ਹੋਣਗੇ। ਪਹਿਲੇ ਮੈਚ ਦੀ ਤਰ੍ਹਾ ਇਸ ਵਾਰ ਵੀ ਉਪਨਿੰਗ ਦੀ ਜ਼ਿੰਮੇਵਾਰੀ ਰੋਹਿਤ ਤੇ ਧਵਨ ਦੇ ਸਿਰ ਉੱਤੇ ਹੀ ਹੋਵੇਗੀ।
ਹੋਰ ਪੜ੍ਹੋ: ਇੰਗਲੈਂਡ ਦੇ ਕਾਊਂਟੀ ਸੀਜ਼ਨ ਦਾ ਹਿੱਸਾ ਬਣਨਗੇ ਆਰ. ਅਸ਼ਵਿਨ
ਇਸ ਤੋਂ ਇਵਾਲਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਵਿੰਦਰ ਜਡੇਜਾ ਰਾਜਕੋਟ ਦੇ ਰਹਿਣ ਵਾਲੇ ਹਨ, ਜਿਸ ਕਾਰਨ ਉਹ ਪਲੇਇੰਗ ਇਲੈਵਨ ਦਾ ਹਿੱਸਾ ਹੋ ਸਕਦੇ ਹਨ। ਜਡੇਜਾ ਨੇ ਪਿਛਲੇ ਮੈਚ ਵਿੱਚ ਚੰਗੀ ਬੱਲੇਬਾਜ਼ੀ ਕੀਤੀ ਸੀ। ਨਾਲ ਹੀ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਇਸ ਮੈਚ ਵਿੱਚ ਵੀ ਆਪਣੇ ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ।
ਮੁੰਬਈ ਵਿੱਚ ਹੋਏ ਮੈਚ ਵਿੱਚ ਰਿਸ਼ਭ ਪੰਤ ਦੇ ਹੈਲਮਟ ਉੱਤੇ ਗੇਂਦ ਲੱਗ ਗਈ ਸੀ, ਜਿਸ ਤੋਂ ਬਾਅਦ ਵਿਕਟਕਿਪਿੰਗ ਦੀ ਜ਼ਿੰਮੇਵਾਰੀ ਕੇ.ਐਲ ਰਾਹੁਲ ਨੇ ਚੁੱਕੀ ਸੀ। ਦੂਜੇ ਮੈਚ ਵਿੱਚ ਵਿੱਚ ਕੇ.ਐਲ ਰਾਹੁਲ ਵਿਕਟ ਦੇ ਪਿੱਛੇ ਹੀ ਨਜ਼ਰ ਆਉਣਗੇ।
ਦੂਜੇ ਵਨ-ਡੇ ਲਈ ਭਾਰਤ ਇਹ ਹੋ ਸਕਦੀ ਹੈ ਪਲੇਇੰਗ ਇਲੈਵਨ
ਵਿਰਾਟ ਕੋਹਲੀ(ਕਪਤਾਨ), ਰੋਹਿਤ ਸ਼ਰਮਾ,ਸ਼ਿਖਰ ਧਵਨ, ਕੇ.ਐਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ/ ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਮੁੰਹਮਦ ਸ਼ਮੀ, ਨਵਦੀਪ ਸੈਨੀ/ ਸ਼ਾਰਦੂਲ ਠਾਕੁਰ