ਮੁੰਬਈ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਦੇਸ਼ ਵਿੱਚ ਚੱਲ ਰਹੇ ਹਾਲਾਤ ਉੱਤੇ ਚਿੰਤਾ ਪ੍ਰਗਟਾਈ ਹੈ। ਪਿਛਲੇ ਕਈ ਸਮੇਂ ਤੋਂ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕਾਫ਼ੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕਈ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਸੜਕਾਂ ਉੱਤੇ ਉੱਤਰ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਹੋਰ ਪੜ੍ਹੋ: ਬਿਯਾਂਕਾ ਨੇ ਆਸਟ੍ਰੇਲੀਅਨ ਓਪਨ ਵਿੱਚੋਂ ਵਾਪਸ ਲਿਆ ਆਪਣਾ ਨਾਂਅ
ਇਸੇ ਉੱਤੇ ਸੁਨੀਲ ਨੇ ਭਰੋਸਾ ਜਤਾਇਆ ਹੈ ਕਿ ਭਾਰਤ ਭਰ ਦੇ ਵਿਦਿਆਰਥੀਂ ਦੇ ਵਿਰੋਧ ਪ੍ਰਦਰਸ਼ਨ ਨਾਲ ਬਣੇ ਮੌਜੂਦਾ ਮੁਸ਼ਕਲ ਹਾਲਾਤ ਤੋਂ ਉਭਰ ਜਾਵੇਗਾ। ਕਈ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਕਈ ਨਕਾਬਪੋਸ਼ਾਂ ਨੇ ਹਿੰਸਾ ਫੈਲਾਈ ਹੈ।
ਹੋਰ ਪੜ੍ਹੋ: ਸਚਿਨ ਨੇ ਦਿੱਤੀ ਦ੍ਰਵਿੜ ਨੂੰ ਜਨਮਦਿਨ ਦੀ ਵਧਾਈ, ਕਿਹਾ- ਤੁਸੀਂ ਗੇਂਦਬਾਜ਼ਾਂ ਲਈ ਸਿਰਦਰਦ ਸੀ।
ਗਾਵਸਕਰ ਨੇ ਇੱਕ ਸਮਾਗਮ ਵਿੱਚ ਇਸ ਪ੍ਰਦਰਸ਼ਨ ਕਰੇ ਰਹੇ ਵਿਦਿਆਰਥੀਆਂ ਬਾਰੇ ਕਿਹਾ, "ਦੇਸ਼ ਮੁਸ਼ਕਲ ਵਿੱਚ ਹੈ। ਸਾਡੇ ਕੁਝ ਨੌਜਵਾਨ ਸੜਕਾਂ ਉੱਤੇ ਉਤਰੇ ਹੋਏ ਹਨ, ਜਦਕਿ ਉਨ੍ਹਾਂ ਨੂੰ ਆਪਣੀਆਂ ਜਮਾਤਾਂ ਵਿੱਚ ਹੋਣਾ ਚਾਹੀਦਾ ਹੈ। ਸੜਕਾਂ ਉੱਤੇ ਉਤਰਨ ਕਾਰਨ ਉਨ੍ਹਾਂ 'ਚੋਂ ਕੁਝ ਨੂੰ ਹਸਪਤਾਲ ਜਾਣਾ ਪਿਆ।" ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ." ਜ਼ਿਆਦਾਤਰ ਵਿਦਿਆਰਥੀ ਜਮਾਤਾਂ ਵਿੱਚ ਹਨ ਅਤੇ ਆਪਣੇ ਭਵਿੱਖ ਬਣਾਉਣ ਤੇ ਭਾਰਤ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਦੇਸ਼ ਦੇ ਰੂਪ ਵਿੱਚ ਅਸੀਂ ਉਦੋਂ ਹੀ ਅੱਗੇ ਵੱਧ ਸਕਦੇ ਹਾਂ ਜਦ ਅਸੀਂ ਸਾਰੇ ਇੱਕ ਜੁੱਟ ਹੋਈਏ ਤੇ ਅਸੀਂ ਸਾਰੇ ਆਮ ਭਾਰਤੀ ਹੋਈਏ। ਖੇਡ ਨੇ ਸਾਨੂੰ ਇਹੋ ਸਿਖਾਇਆ ਹੈ।"