ਹੈਦਰਾਬਾਦ: ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇੱਕ ਨਿਉਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਸੀਂ ਖੇਡ ਪੁਰਸਕਾਰਾਂ 'ਚ ਮਿਲਣ ਵਾਲੀ ਇਨਾਮੀ ਰਾਸ਼ੀ ਨੂੰ ਪਹਿਲਾਂ ਹੀ ਵਧਾ ਦਿੱਤਾ ਹੈ।
ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ, “ਅਸੀਂ ਖੇਡਾਂ ਅਤੇ ਐਡਵੈਂਚਰ ਪੁਰਸਕਾਰਾਂ ਲਈ ਇਨਾਮੀ ਰਾਸ਼ੀ ਵਧਾਉਣ ਦਾ ਫੈਸਲਾ ਕੀਤਾ ਹੈ। ਖੇਡ ਪੁਰਸਕਾਰਾਂ ਲਈ ਇਨਾਮੀ ਰਾਸ਼ੀ ਪਹਿਲਾਂ ਹੀ ਵਧਾ ਦਿੱਤੀ ਗਈ ਹੈ। ਅਰਜੁਨ ਅਵਾਰਡ ਅਤੇ ਖੇਲ ਰਤਨ ਅਵਾਰਡ ਦੀ ਇਨਾਮੀ ਰਾਸ਼ੀ ਲੜੀਵਾਰ 15 ਲੱਖ ਰੁਪਏ ਅਤੇ 25 ਲੱਖ ਰੁਪਏ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਖੇਡ ਰਤਨ ਪੁਰਸਕਾਰ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 7.5 ਲੱਖ ਰੁਪਏ ਅਤੇ ਅਰਜੁਨ ਪੁਰਸਕਾਰ ਨੂੰ 5 ਲੱਖ ਰੁਪਏ ਦਾ ਇਨਾਮ ਮਿਲਿਆ।
ਮੇਜਰ ਧਿਆਨਚੰਦ ਦੇ ਜਨਮਦਿਨ ਮੌਕੇ 'ਤੇ 29 ਅਗਸਤ ਨੂੰ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਇਸ ਮੌਕੇ, ਹਰੇਕ ਖਿਡਾਰੀ ਨੂੰ ਸਨਮਾਨਤ ਕੀਤਾ ਜਾਵੇਗਾ, ਜਿਨ੍ਹਾਂ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਵਿੱਚ ਰੋਸ਼ਨ ਕੀਤਾ ਹੈ।