ਦੁਬਈ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਆਈਸੀਸੀ ਦੀ ਨਵੀਂ ਰੈਕਿੰਗ ਵਿੱਚ ਕਰਿਅਰ ਦੀ ਸਭ ਤੋਂ ਵਧੀਆ ਰੈਕਿੰਗ ਉੱਤੇ ਪਹੁੰਚ ਗਏ ਹਨ। ਬੰਗਲਾਦੇਸ਼ ਵਿਰੁੱਧ ਮਿਲੀ ਪਾਰੀ ਅਤੇ 130 ਦੌੜਾਂ ਦੀ ਸ਼ਾਨਦਾਰ ਜਿੱਤ ਵਿੱਚ ਸ਼ਮੀ ਅਤੇ ਮਯੰਕ ਦਾ ਅਹਿਮ ਯੋਗਦਾਨ ਰਿਹਾ ਸੀ।
ਸ਼ਮੀ ਨੇ ਉਸ ਮੈਚ ਵਿੱਚ ਪਹਿਲੀ ਪਾਰੀ ਵਿੱਚ 3 ਅਤੇ ਦੂਸਰੀ ਪਾਰੀ ਵਿੱਚ 4 ਵਿਕਟਾਂ ਲਈਆਂ ਸਨ ਜਦਕਿ ਮਯੰਕ ਨੇ 243 ਦੌੜਾਂ ਦੀ ਦੋਹਰੀ ਸੈਂਕੜਿਆਂ ਵਾਲੀ ਪਾਰੀ ਖੇਡੀ ਸੀ।ਸ਼ਮੀ ਗੇਂਦਬਾਜ਼ਾਂ ਦੀ ਸੂਚੀ ਵਿੱਚ 8 ਸਥਾਨਾਂ ਦੀ ਲੰਬੀ ਛਾਲ ਮਾਰ ਕੇ 7ਵੇਂ ਨੰਬਰ ਉੱਤੇ ਪਹੁੰਚ ਗਏ ਹਨ। ਉਨ੍ਹਾਂ ਦੇ ਹੁਣ ਤੱਕ 790 ਰੇਟਿੰਗ ਅੰਕਾਂ ਹੋ ਗਏ ਹਨ। ਉਹ ਸਭ ਤੋਂ ਜ਼ਿਆਦਾ ਰੇਟਿੰਗ ਹਾਸਲ ਕਰਨ ਵਾਲੇ ਤੀਸਰੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕਪਿਲ ਦੇਵ 877 ਅਤੇ ਜਸਪ੍ਰੀਤ ਬੁਮਰਾਹ 832 ਅੰਕ ਹਾਸਲ ਕਰ ਚੁੱਕੇ ਹਨ।