ਕੋਲਕਾਤਾ: ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) 'ਚ ਕੋਲਕਾਤਾ ਨਾਈਟ ਰਾਈਡਰਸ ਤੋਂ ਖੇਡਣ ਵਾਲੇ ਓਪਨਰ ਬੱਲੇਬਾਜ਼ ਰੋਬਿਨ ਉਥੱਪਾ ਨੇ ਸੈਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਹਿੱਸਾ ਲੈਣ ਤੋਂ ਬਾਅਦ ਕਿਹਾ ਕਿ ਉਹ ਹੁਣ ਚੰਗੀ ਸਥਿਤੀ 'ਚ ਹਨ।
33 ਸਾਲਾ ਰੋਬਿਨ ਉਥੱਪਾ ਨੇ ਵੀਰਵਾਰ ਨੂੰ ਰੇਲਵੇ ਵਿਰੁੱਧ 46 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਨਾਈਟ ਰਾਈਡਰਸ ਦੀ ਵੈੱਬਸਾਈਟ ਨੇ ਅਥੱਪਾ ਦੇ ਹਵਾਲੇ ਤੋਂ ਦੱਸਿਆ, "ਮੈਂ ਹੁਣ ਚੰਗੀ ਥਾਂ 'ਤੇ ਹਾਂ। ਸੱਚ ਦੱਸਾਂ ਤਾਂ ਸੱਟ ਲੱਗਣ ਅਤੇ ਸਰਜਰੀ ਕਰਵਾਉਣ ਦੌਰਾਨ ਮੈਂ ਬਹੁਤ ਕੁੱਝ ਸਿਖਿਆ।"