ਨਵੀਂ ਦਿੱਲੀ : ਭਾਰਤੀ ਆਫ਼ ਸਪਿਨਰ ਰਵੀ ਚੰਦਰਨ ਅਸ਼ਵਿਨ ਨੂੰ ਆਈਪੀਐੱਲ ਟੀਮ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਜ਼ ਵਿੱਚ ਟ੍ਰੇਡ ਕਰ ਦਿੱਤਾ ਹੈ। ਅਸ਼ਵਿਨ ਇਸ ਟੀਮ ਦੇ ਨਾਲ ਦੋ ਸਾਲਾ ਤੋਂ ਜੁੜੇ ਹੋਏ ਸਨ, ਪਰ ਹੁਣ ਉਹ ਅਗਲੇ ਸੀਜ਼ਨ ਤੋਂ ਦਿੱਲੀ ਕੈਪੀਟਲਜ਼ ਦੇ ਲਈ ਖੇਡਣਗੇ।
ਹੁਣ ਅਸ਼ਵਿਨ ਨੇ ਕਿੰਗਜ਼ ਇਲੈਵਨ ਪੰਜਾਬ ਦੇ ਲਈ ਇੱਕ ਟਵੀਟ ਕੀਤਾ ਹੈ ਅਤੇ ਉਨ੍ਹਾਂ ਨੇ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਕੈਪੀਟਲਜ਼ ਨੇ ਵੀ ਅਸ਼ਵਿਨ ਦੇ ਸਵਾਗਤ ਵਿੱਚ ਆਪਣੇ ਟਵੀਟਰ ਖਾਤੇ ਦਾ ਕਵਰ ਬਦਲ ਦਿੱਤਾ ਅਤੇ ਉਨ੍ਹਾਂ ਦੇ ਲਈ ਇੱਕ ਖ਼ਾਸ ਪੋਸਟ ਵੀ ਲਿਖੀ। ਦਿੱਲੀ ਕੈਪੀਟਲਜ਼ ਨੇ ਐਲਾਨ ਕੀਤਾ ਸੀ ਕਿ 2020 ਸੀਜ਼ਨ ਲਈ ਅਸ਼ਵਿਨ ਨੂੰ ਆਪਣੀ ਟੀਮ ਵਿੱਚ ਲੈ ਲਿਆ ਅਤੇ ਬਦਲੇ ਵਿੱਚ ਸਪੀਨਰ ਜਗਦੀਸ਼ ਸੁਚਿਥ ਕਿੰਗਜ਼ ਇਲੈਵਨ ਪੰਜਾਬ ਨੂੰ ਦੇ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਅਸ਼ਵਿਨ ਦੀ ਕਪਤਾਨੀ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਦੋਵੇਂ ਸੀਜ਼ਨਾਂ ਦੇ ਪਹਿਲੇ ਹਾਫ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਦੂਸਰੇ ਹਾਫ਼ ਵਿੱਚ ਟੀਮ ਨੇ ਹਾਰ ਦਾ ਸਾਹਮਣਾ ਕੀਤਾ। 2018 ਅਤੇ 2019 ਵਿੱਚ ਟੀਮ ਨੇ ਅੰਕ-ਸੂਚੀ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ ਸੀ।