ਇਸਲਾਮਾਬਾਦ: ਕੋਵਿਡ -19 ਨਾਲ ਸਬੰਧਤ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਦੇ ਖਿਲਾਫ ਵਹਾਬ ਰਿਆਜ਼ ਤੇ ਡੈਰੇਨ ਸੈਮੀ ਦੀ ਅਪੀਲ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸਵੀਕਾਰ ਕਰ ਲਿਆ ਹੈ। ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕਰਨ ਦੇ ਬਾਅਦ ਵੀ ਦੋਹਾਂ ਨੂੰ ਪਾਕਿਸਤਾਨ ਸੁਪਰ ਲੀਗ (ਪੀਐਸਐਲ) 'ਚ ਪ੍ਰਵਾਨਗੀ ਦੇ ਕੇ ਪਿਸ਼ਾਵਰ ਜ਼ਾਲਮੀ ਟੀਮ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਮਿਲ ਗਈ ਹੈ।
ਪੀਸੀਬੀ ਨੇ ਐਤਵਾਰ ਨੂੰ ਕਿਹਾ ਕਿ ਟੀਮ ਨੇ ਅਪੀਲ ਸਵੀਕਾਰ ਕਰਨ ਲਈ ਪੀਸੀਬੀ ਦੀ ਮੁਕਾਬਲਾ ਤਕਨੀਕੀ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ , "ਟੀਮ ਨੇ ਇਹ ਭਰੋਸਾ ਦਿੱਤਾ ਹੈ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਪੀਐਸਐਲ ਸਫ਼ਲ ਹੋਵੇ।"