ਪੰਜਾਬ

punjab

ETV Bharat / sports

ਖੇਡ ’ਚ ਸਿਰਫ਼ ਮੈਦਾਨੀ ਪ੍ਰਦਰਸ਼ਨ ਮਾਇਨੇ ਰੱਖਦਾ ਹੈ: ਤੇਂਦੁਲਕਰ - ਤੇਂਦੁਲਕਰ

ਤੇਂਦੁਲਕਰ ਨੇ ਕਿਹਾ ਕਿ ਜਦੋਂ ਅਸੀਂ ਡ੍ਰੈਸਿੰਗ ਰੂਮ ’ਚ ਜਾਂਦੇ ਹਾਂ ਤਾਂ ਅਸਲ ’ਚ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੱਥੋ ਆਏ ਹੋ, ਤੁਸੀਂ ਦੇਸ਼ ਦੇ ਕਿਸ ਹਿੱਸੇ 'ਚ ਆਏ ਹੋ ਅਤੇ ਤੁਹਾਡਾ ਕਿਸ ਨਾਲ ਕੀ ਸਬੰਧ ਹੈ। ਇੱਥੇ ਸਾਰਿਆਂ ਦੇ ਲਈ ਸਮਾਨ ਸਥਿਤੀ ਹੁੰਦੀ ਹੈ।

ਖੇਡ ’ਚ ਸਿਰਫ਼ ਮੈਦਾਨੀ ਪ੍ਰਦਰਸ਼ਨ ਮਾਇਨੇ ਰੱਖਦਾ ਹੈ: ਤੇਂਦੁਲਕਰ
ਖੇਡ ’ਚ ਸਿਰਫ਼ ਮੈਦਾਨੀ ਪ੍ਰਦਰਸ਼ਨ ਮਾਇਨੇ ਰੱਖਦਾ ਹੈ: ਤੇਂਦੁਲਕਰ

By

Published : Feb 23, 2021, 3:51 PM IST

ਮੁੰਬਈ: ਦਿੱਗਜ਼ ਕ੍ਰਿਕੇਟਰ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਖੇਡਾਂ ’ਚ ਕਿਸੇ ਖਿਡਾਰੀ ਨੂੰ ਉਸਦਾ ਪਿਛੋਕੜ ਨਹੀਂ ਸਗੋਂ ਮੈਦਾਨ 'ਤੇ ਪ੍ਰਦਰਸ਼ਨ ਕਿਵੇਂ ਦਾ ਹੈ ਇਹ ਪਛਾਣ ਦਿਵਾਉਂਦਾ ਹੈ। ਮਹਾਨ ਕ੍ਰਿਕੇਟਰਾਂ ’ਚ ਇਕ ਤੇਂਦੁਲਕਰ ਨੇ ਕਈ ਰਿਕਾਰਡ ਆਪਣੇ ਨਾਂ ਕਰਨ ਤੋਂ ਬਾਅਦ 2013 ਚ ਸਨਿਆਸ ਲਿਆ ਸੀ।

ਤੇਂਦੁਲਕਰ ਨੇ ਕਿਹਾ ਕਿ ਜਦੋ ਅਸੀਂ ਡ੍ਰੈਸਿੰਗ ਰੂਮ 'ਚ ਜਾਂਦੇ ਹਾਂ ਤਾਂ ਅਸਲ 'ਚ ਇਹ ਮਾਇਨੇ ਨਹੀਂ ਰਖਦਾ ਕਿ ਤੁਸੀਂ ਕਿੱਥੋਂ ਆਏ ਹੋ ਤੁਸੀ ਦੇਸ਼ ਦੇ ਕਿਸ ਹਿੱਸੇ ਤੋਂ ਆਏ ਹੋ ਅਤੇ ਤੁਹਾਡਾ ਸਬੰਧ ਕਿਸ ਨਾਲ ਕੀ ਹੈ ਇੱਥੇ ਸਾਰਿਆਂ ਲਈ ਸਭ ਕੁਝ ਸਮਾਨ ਹੈ। ਕਿਹਾ ਕਿ ਖੇਡ ਚ ਮੈਦਾਨ ’ਤੇ ਤੁਹਾਡੇ ਪ੍ਰਦਰਸ਼ਨ ਦੇ ਇਲਾਵਾ ਕਿਸੇ ਹੋਰ ਚੀਜ਼ ਨੂੰ ਮਾਨਤਾ ਨਹੀਂ ਮਿਲਦੀ ਹੈ। ਖੇਡ ਲੋਕਾਂ ਨੂੰ ਇਕ ਬਣਾਉਂਦਾ ਹੈ।

ਨਾਲ ਹੀ ਉਨ੍ਹਾਂ ਨੇ ਇਹ ਵੀ ਤੁਸੀਂ ਇਕ ਵਿਅਕਤੀ ਦੇ ਤੌਰ ’ਤੇ ਉੱਥੇ ਹੋ, ਅਜਿਹਾ ਵਿਅਕਤੀ ਜੋ ਟੀਮ ’ਚ ਯੋਗਦਾਨ ਦੇਣਾ ਚਾਹੀਦਾ ਹੈ। ਅਸੀਂ ਇਹੀ ਤਾਂ ਕਰਨਾ ਚਾਹੁੰਦੇ ਹਾਂ ਆਪਣੇ ਤਜ਼ੁਰਬੇ ਨੂੰ ਸਾਂਝਾ ਕਰਨਾ। ਉਹ ਵੱਖ ਵੱਖ ਸਕੂਲਾਂ ਅਤੇ ਬੋਰਡ ਚ ਹਿੱਸੇ ਲੈਂਦੇ ਹਨ ਤੇ ਵੱਖ ਵੱਖ ਤਜ਼ੁਰਬੇਕਾਰਾਂ ਨੂੰ ਮਿਲਦੇ ਹਨ। ਮੈ ਖੁਦ ਬਹੁਤ ਕੁਝ ਸਿਖਦਾ ਹਾਂ।

ਤੇਂਦੁਲਕਰ ਨੇ ਵਿਦਿਆਰਥੀਆਂ ਨੂੰ ਦਿੱਤੀ ਟੀਚਾ ਹਾਸਿਲ ਕਰਨ ਦੀ ਸਲਾਹ

ਤੇਂਦੁਲਕਰ ਨੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਨੂੰ ਹਾਸਿਲ ਕਰਨ ਲਈ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ। ਤੇਂਦੁਲਕਰ ਨੇ ਕਿਹਾ ਕਿ ਆਪਣੇ ਸੁਪਣਿਆਂ ਦਾ ਪਿੱਛਾ ਕਰਦੇ ਰਹੋ ਸੁਪਣੇ ਸੱਚ ਹੁੰਦੇ ਹਨ। ਕਈ ਵਾਰ ਸਾਨੂੰ ਲੱਗਦਾ ਹੈ ਕਿ ਹੁਣ ਕੁਝ ਨਹੀਂ ਹੋ ਸਕਦਾ ਹੈ ਪਰ ਅਜਿਹਾ ਕਦੇ ਵੀ ਨਹੀਂ ਹੁੰਦਾ ਇਸ ਲਈ ਹਰ ਕੋਸ਼ਿਸ਼ ਕਰੋਂ ਤੇ ਫਿਰ ਤੁਹਾਨੂੰ ਤੁਹਾਡਾ ਟੀਚਾ ਹਾਸਿਲ ਹੋ ਜਾਵੇਗਾ।

ਇਹ ਵੀ ਪੜੋ: ਟੈਸਟ ਬੱਲੇਬਾਜ਼ ਬਣਨ ਦਾ ਮਤਲਬ ਹਰ ਹਾਲਾਤ ‘ਚ ਖੇਡਣਾ, ਪਿੱਚਾਂ ਬਾਰੇ ਬੋਲੇ ਸਟੋਕਸ

ਤੇਂਦੁਲਕਰ ਨੇ ਆਪਣੇ ਪਿਤਾ ਨੂੰ ਕੀਤਾ ਯਾਦ

ਇਸ ਦੌਰਾਨ ਤੇਂਦੁਲਕਰ ਨੇ ਆਪਣੇ ਪਿਤਾ ਨੂੰ ਯਾਦ ਕੀਤਾ ਜੋ ਕਿ ਇਕ ਪ੍ਰੋਫੈਸਰ ਸੀ। ਤੇਂਦੁਲਕਰ ਨੇ ਕਿਹਾ ਕਿ ਜਦੋ ਅਸੀਂ ਆਪਣੀ ਪਹੁੰਚ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਮੇਰੇ ਪਿਤਾ ਦੀ ਯਾਦ ਆਉਂਦੀ ਹੈ ਜੋ ਇਕ ਪ੍ਰੋਫੈਸਰ ਸੀ ਅਤੇ ਮੁੰਬਈ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਦੀ ਯਾਤਰਾ ਕਰਦੇ ਸੀ ਅਤੇ ਉਹ ਲਗਾਤਾਰ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ 'ਚ ਬਿਜ਼ੀ ਰਹੇ।

ABOUT THE AUTHOR

...view details