ਪੰਜਾਬ

punjab

By

Published : Aug 15, 2020, 8:40 PM IST

ETV Bharat / sports

ਧੋਨੀ ਦਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ, 15 ਅਗਸਤ ਵਾਲੇ ਦਿਨ ਕਿਹਾ ਅਲਵਿਦਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰ-ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

ਧੋਨੀ ਦਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ, 15 ਅਗਸਤ ਵਾਲੇ ਦਿਨ ਕਿਹਾ ਅਲਵਿਦਾ
ਧੋਨੀ ਦਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ, 15 ਅਗਸਤ ਵਾਲੇ ਦਿਨ ਕਿਹਾ ਅਲਵਿਦਾ

ਹੈਦਰਾਬਾਦ: ਭਾਰਤੀ ਟੀਮ ਦੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਆਜ਼ਾਦੀ ਦਿਹਾੜੇ ਮੌਕੇ ਅੰਤਰ-ਰਾਸ਼ਟਰੀ ਕ੍ਰਿਕਟ ਤੋਂ ਸੰਨਿਆਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਚੇਨੱਈ ਸੁਪਰ ਕਿੰਗਜ਼ ਟੀਮ ਦੇ ਉਨ੍ਹਾਂ ਦੇ ਸਾਥੀ ਖਿਡਾਰੀ ਇੰਡੀਅਨ ਪ੍ਰੀਮਿਅਰ ਲੀਗ ਯੂਏਈ ਲਈ ਰਵਾਨਾ ਹੋਣ ਤੋਂ ਪਹਿਲਾਂ ਅਭਿਆਸ ਕੈਂਪ ਵਿੱਚ ਹਿੱਸਾ ਲੈਣ ਦੇ ਲਈ ਸ਼ੁੱਕਰਵਾਰ ਨੂੰ ਪਹੁੰਚੇ ਸਨ।

ਭਾਰਤ ਦੇ ਮਹਾਨ ਕਪਤਾਨਾਂ ਵਿੱਚੋਂ ਇੱਕ ਗਿਣੇ ਜਾਣ ਵਾਲੇ ਧੋਨੀ ਨੂੰ ਵਿਸ਼ਵ ਕ੍ਰਿਕੇਟ ਦਾ ਸਭ ਤੋਂ ਵੱਡਾ ਫਿਨੀਸ਼ਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਟੀਮ ਨੇ ਟੀ-20 ਵਿਸ਼ਵ ਕੱਪ 2007 ਜਿੱਤਿਆ ਤੇ ਫਿਰ 2011 ਵਿੱਚ ਵਨ-ਡੇਅ ਕੱਪ ਵੀ ਜਿੱਤਿਆ।

ਐੱਮ.ਏ ਚਿਦੰਬਰਮ ਸਟੇਡੀਅਮ ਵਿੱਚ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ ਇੱਕ ਹਫ਼ਤੇ ਦੇ ਕੈਂਪ ਦੇ ਲਈ ਧੋਨੀ ਤੋਂ ਇਲਾਵਾ ਸੁਰੇਸ਼ ਰੈਨਾ, ਦੀਪਕ ਚਾਹਰ, ਪੀਊਸ਼ ਚਾਵਲਾ ਅਤੇ ਕੇਦਾਰ ਜਾਧਵ ਵੀ ਪਹੁੰਚੇ ਚੁੱਕੇ ਹਨ।

ABOUT THE AUTHOR

...view details