ਪੰਜਾਬ

punjab

ETV Bharat / sports

IND vs NZ: ਨਿਊਜ਼ੀਲੈਂਡ ਵਿਰੁੱਧ ਕਲੀਨ ਸਵੀਪ ਕਰਨ ਉੱਤਰੇਗੀ ਭਾਰਤੀ ਟੀਮ - INDvsNZ

ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਟੀ-20 ਲੜੀ ਜਿੱਤਣ ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਬੇਅ ਓਵਲ ਮੈਦਾਨ ਵਿੱਚ 5ਵੇਂ ਅਤੇ ਆਖ਼ਰੀ ਟੀ-20 ਮੈਚ ਵਿੱਚ ਕਲੀਨ ਸਵੀਪ ਕਰਨ ਦੇ ਟੀਚੇ ਨਾਲ ਉੱਤਰੇਗੀ। ਇਸ ਦੇ ਨਾਲ ਹੀ ਮੇਜ਼ਬਾਨ ਨਿਊਜ਼ੀਲੈਂਡ ਲਗਾਤਾਰ ਚਾਰ ਮੈਚ ਹਾਰਨ ਤੋਂ ਬਾਅਦ ਸਨਮਾਨ ਬਚਾਉਣ ਲਈ ਮੈਦਾਨ ਵਿੱਚ ਉੱਤਰੇਗਾ।

ਫ਼ੋੋਟੋ
ਫ਼ੋੋਟੋ

By

Published : Feb 2, 2020, 10:38 AM IST

ਮਾਉਂਟ ਮਾਉਂਗਾਨੁਈ: ਭਾਰਤੀ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਲੜੀ ਦਾ ਪੰਜਵਾਂ ਅਤੇ ਆਖ਼ਰੀ ਟੀ-20 ਐਤਵਾਰ ਨੂੰ ਬੇਅ ਓਵਲ ਮੈਦਾਨ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਲੜੀ ਵਿੱਚ 4 ਮੈਚ ਜਿੱਤ ਕੇ 4-0 ਨਾਲ ਅੱਗੇ ਚੱਲ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੀਵੀ ਟੀਮ ਪਿਛਲੇ 2 ਮੈਚਾਂ ਵਿੱਚ ਸੁਪਰ ਓਵਰ ਵਿੱਚ ਹਾਰ ਗਈ ਸੀ, ਜਿਸ ਕਾਰਨ ਟੀਮ ਕਾਫ਼ੀ ਦਬਾਅ ਵਿੱਚ ਹੋਵੇਗੀ।

ਇਹ ਵੀ ਪੜ੍ਹੋ: ਨਵੇਂ ਚੀਫ ਸਿਲੈਕਟਰ ਦੇ ਅਹੁਦੇ ਨੂੰ ਲੈ ਕੇ ਸੌਰਵ ਗਾਂਗੁਲੀ ਨੇ ਦਿੱਤਾ ਵੱਡਾ ਬਿਆਨ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲੜੀ ਜਿੱਤਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਟੀਮ ਜੇਤੂ ਰਫ਼ਤਾਰ ਨੂੰ ਜਾਰੀ ਰੱਖਣਾ ਚਾਹੇਗੀ। ਭਾਰਤੀ ਟੀਮ ਨੇ ਚੌਥੇ ਮੈਚ ਵਿੱਚ ਆਪਣੇ ਸੀਨੀਅਰ ਖਿਡਾਰੀਆਂ ਰੋਹਿਤ ਸ਼ਰਮਾ, ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਨੂੰ ਆਰਾਮ ਦਿੱਤਾ ਸੀ ਅਤੇ ਸਪੇਅਰ ਖਿਡਾਰੀਆਂ ਦੀ ਤਾਕਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ ਜਿੱਤ ਨਹੀਂ ਸਕੀ।

ABOUT THE AUTHOR

...view details