ਪੰਜਾਬ

punjab

By

Published : Jan 20, 2020, 8:06 PM IST

ETV Bharat / sports

Ranji Trophy: ਮਨੋਜ ਤਿਵਾੜੀ ਨੇ ਜੜਿਆ ਤੀਹਰਾ ਸੈਂਕੜਾ

ਹੈਦਰਾਬਾਦ ਦੇ ਗੇਂਦਬਾਜ਼ਾਂ ਨੂੰ ਪ੍ਰੇਸ਼ਾਨ ਕਰ ਬੱਲੇਬਾਜ਼ ਮਨੋਜ ਤਿਵਾੜੀ ਨੇ ਰਣਜੀ ਟਰਾਫੀ ਵਿੱਚ ਆਪਣੀ ਪਹਿਲੀ ਤੀਹਰਾ ਸੈਂਕੜਾ ਜੜਿਆ। ਉਨ੍ਹਾਂ ਨੇ ਇਸ ਮੈਚ ਦੌਰਾਨ 303 ਦੌੜਾਂ ਬਣਾਈਆਂ।

manoj tiwary slams maiden triple century in ranji trophy
ਮਨੋਜ ਤਿਵਾੜੀ ਨੇ ਮਾਰਿਆ ਤੀਸਰਾ ਸੈਂਕੜਾ

ਕੋਲਕਾਤਾ: ਬੰਗਾਲ ਦੇ ਬੱਲੇਬਾਜ਼ ਮਨੋਜ ਤਿਵਾੜੀ ਨੇ ਸੋਮਵਾਰ ਨੂੰ ਹੈਦਰਾਬਾਦ ਦੇ ਖ਼ਿਲਾਫ਼ ਰਣਜੀ ਟਰਾਫੀ ਦੇ ਇਲੀਟ ਗੱਰੁਪ ਏ ਮੈਚ ਦੇ ਦੂਜੇ ਦਿਨ ਤੀਹਰਾ ਸੈਂਕੜਾ ਮਾਰਿਆ। ਉਨ੍ਹਾਂ ਨੇ ਆਪਣੇ ਖ਼ਾਸ ਬੱਲੇ ਨਾਲ ਖੇਡਦੇ ਹੋਏ ਇਹ ਮੁਕਾਮ ਹਾਸਲ ਕੀਤਾ। ਇਸ ਮੈਚ ਵਿੱਚ ਖ਼ਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਉਸ ਪਾਰੀ ਵਿੱਚ ਅਜਿਹੀ ਬੱਲੇਬਾਜ਼ੀ ਕੀਤੀ ਜਦ ਕਿਸੀ ਵੀ ਬੱਲੇਬਾਜ਼ ਨੇ ਇੱਕ ਵੀ ਸੈਂਕੜਾ ਨਹੀਂ ਮਾਰ ਸਕਿਆ ਤੇ ਉਨ੍ਹਾਂ ਨੇ 303 ਦੌੜਾਂ ਬਣਾਈਆਂ।

ਮਨੋਜ ਤਿਵਾੜੀ ਨੇ ਮਾਰਿਆ ਤੀਹਰਾ ਸੈਂਕੜਾ

ਹੋਰ ਪੜ੍ਹੋ: ਪੀਐੱਮ ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰਤੋਸਾਹਿਤ ਕਰਦੇ ਹੋਏ ਕੁੰਬਲੇ, ਦ੍ਰਾਵਿੜ ਤੇ ਲਕਸ਼ਮਨ ਦੀ ਦਿੱਤੀ ਉਦਾਹਰਣ

ਤਿਵਾੜੀ ਨੇ ਹੈਦਰਾਬਾਦ ਦੇ ਗੇਂਦਬਾਜ਼ਾਂ ਨੂੰ ਪ੍ਰੇਸ਼ਾਨ ਕਰ 303 ਦੌੜਾਂ ਦੀ ਪਾਰੀ ਖੇਡੀ। ਆਪਣੀ ਪਾਰੀ ਵਿੱਚ ਉਨ੍ਹਾਂ ਨੇ 30 ਚੌਕੇ ਤੇ 5 ਛੱਕੇ ਮਾਰੇ ਸਨ। ਉਨ੍ਹਾਂ ਨੇ ਇਹ ਦੌੜਾਂ 414 ਗੇਂਦਾਂ ਵਿੱਚ ਬਣਾਈਆਂ। ਕੁਆਲੀਫਾਈ ਕਰਨ ਦੀ ਉਮੀਦਾਂ ਨੂੰ ਜਗਾਏ ਰੱਖਣ ਲਈ ਬੰਗਾਲ ਨੂੰ ਇਸ ਜਿੱਤ ਦੀ ਕਾਫ਼ੀ ਜ਼ਰੂਰਤ ਸੀ।

ਉਨ੍ਹਾਂ ਨੇ ਕੋਲਕਾਤਾ ਦੇ ਈਡਨ ਗਾਰਡਨ ਨੂੰ ਛੱਡ ਕੇ ਕਲਿਆਣੀ ਬਾਗ ਵਿੱਚ ਖੇਡਣ ਦਾ ਫ਼ੈਸਲਾ ਲਿਆ ਸੀ। ਪਰ ਸ਼ੁਰੂਆਤ ਦੇ 15 ਓਵਰਾਂ ਵਿੱਚ ਉਹ ਸਿਰਫ਼ 60 ਦੌੜਾ ਬਣਾ ਸਕੇ ਸਨ ਤੇ ਉਨ੍ਹਾਂ ਨੇ ਤਿੰਨ ਵਿਕਟਾਂ ਵੀ ਗਵਾਹੀਆ ਸਨ।

ਹੋਰ ਪੜ੍ਹੋ: 'ਹਿੱਟਮੈਨ' ਰੋਹਿਤ ਨੇ ਗਾਂਗੁਲੀ-ਸਚਿਨ ਨੂੰ ਛੱਡਿਆ ਪਿੱਛੇ, ਵਨਡੇਅ 'ਚ 9000 ਦੌੜਾਂ ਕੀਤੀਆਂ ਪੂਰੀਆਂ

ਫਿਰ ਦੂਜੇ ਦਿਨ ਉਨ੍ਹਾਂ ਨੇ ਕੁਲ 7 ਵਿਕਟਾਂ ਖੋਹ ਕੇ 635 ਦੌੜਾਂ ਬਣਾਈਆ ਤੇ ਪਾਰੀ ਘੋਸ਼ਿਤ ਕਰ ਦਿੱਤੀ ਸੀ। ਦੂਜੇ ਦਿਨ ਦਾ ਮੈਚ ਖ਼ਤਮ ਹੋਣ ਦੇ ਬਾਅਦ ਤਿਵਾੜੀ ਨੇ ਆਪਣੀ ਪਾਰੀ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਦੱਸਿਆ, "ਇਹ ਮੇਰੀ ਪਸੰਦੀਦਾ ਪਾਰੀਆਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾ ਮੈਂ 5 ਵਾਰ ਦੋਹਰਾ ਸੈਂਕੜਾ ਮਾਰਿਆ ਸੀ। ਹਾਲਾਂਕਿ ਇਹ ਪਾਰੀ ਮੇਰੇ ਲਈ ਬਹੁਤ ਖ਼ਾਸ ਹੈ, ਕਿਉਂਕਿ ਇਹ ਕਾਫ਼ੀ ਕਠਿਨ ਸਮੇਂ ਵਿੱਚ ਖੇਡੀ ਗਈ ਹੈ। ਮੈਂ ਚੰਗਾ ਖੇਡ ਰਿਹਾ ਸੀ ਪਰ ਇੱਕ ਵੱਡੀ ਪਾਰੀ ਨਹੀਂ ਖੇਡ ਪਾ ਰਿਹਾ ਸੀ। ਕੇਰਲ ਦੇ ਖ਼ਿਲਾਫ਼ ਪਿੱਠ ਵਿੱਚ ਸਮੱਸਿਆ ਹੋ ਗਈ ਸੀ, ਜਿਸ ਕਾਰਨ ਵੱਡੀ ਪਾਰੀ ਨਹੀਂ ਖੇਡ ਸਕਿਆ ਸੀ। ਇਸ ਲਈ ਹੁਣ ਇਹ ਮੇਰੀ ਬੇਹਤਰੀਨ ਪਾਰੀਆਂ ਵਿੱਚੋਂ ਇੱਕ ਹੈ।"

ABOUT THE AUTHOR

...view details