ਮਹਿਲਾ ਟੀ-20 ਲਿਸਟ ਵਿੱਚ ਮੰਧਾਨਾ ਦੀ ਛਾਲ, ਹਰਮਨਪ੍ਰੀਤ ਨੂੰ ਹੋਇਆ ਨੁਕਸਾਨ - harmanpreet kaur
ਹਰਮਨਪ੍ਰੀਤ ਕੌਰ 2 ਕਦਮ ਹੇਠਾਂ ਡਿੱਗ ਕੇ 9ਵੇਂ ਨੰਬਰ ਤੇ ਆ ਗਈ ਹੈ। ਇੰਗਲੈਂਡ ਦੀ ਸੋਫ਼ੀ ਡੰਕਲੇ 16 ਸਥਾਨ ਉੱਪਰ ਚੜ੍ਹ ਕੇ 86ਵੇਂ ਨੰਬਰ 'ਤੇ ਆ ਗਈ ਹੈ। ਪੂਜਾ ਵਸਤ੍ਰਾਕਰ 11 ਸਥਾਨ ਹੇਠਾਂ ਖਿਸਕ ਕੇ 103ਵੇਂ ਨੰਬਰ 'ਤੇ ਆ ਗਈ ਹੈ। ਮੰਧਾਨਾ ਨੇ ਇੰਗਲੈਂਡ ਵਿਰੁੱਧ ਖੇਡੀ ਗਈ ਤਿੰਨ ਮੈਚਾਂ ਦੀ ਲੜੀ ਵਿੱਚ ਕੁੱਲ 72 ਦੌੜਾਂ ਬਣਾਈਆਂ ਸਨ। ਭਾਰਤ ਨੂੰ ਇਸ ਲੜੀ ਵਿੱਚ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ICC Ranking
ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮਸ਼ਹੂਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਈਸੀਸੀ ਵਲੋਂ ਜਾਰੀ ਟੀ-20 ਵਿਸ਼ਵ ਸੂਚੀ ਮੁਤਾਬਕ ਚੋਟੀ ਦੇ 3 ਖਿਡਾਰੀਆਂਵਿੱਚ ਸ਼ਾਮਲ ਹੋ ਗਈ ਹੈ। ਮੰਧਾਨਾ ਨੇ ਇੰਗਲੈਂਡ ਵਿਰੁੱਧ ਖੇਡੀ ਗਈ ਤਿੰਨ ਮੈਚਾਂ ਦੀ ਲੜੀ ਵਿੱਚ ਕੁੱਲ 72 ਦੌੜਾਂ ਬਣਾਈਆਂ ਸਨ। ਭਾਰਤ ਨੂੰ ਇਸ ਲੜੀ ਵਿੱਚ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮੰਧਾਨਾ ਵਿੰਡੀਜ਼ ਦੀ ਹਰਫ਼ਨਮੌਲਾ ਖਿਡਾਰੀ ਦੀਂਦ੍ਰਾ ਡਾਟਿਨ ਦੇ ਸਥਾਨ ਉੱਤੇ ਆ ਗਈ ਹੈ, ਜੋ ਹੁਣ ਖ਼ਿਸਕ ਕੇ ਦੂਸਰੇ ਨੰਬਰ 'ਤੇ ਆ ਗਈ ਹੈ। ਡਾਟਿਨ ਨੇ ਭਾਰਤ ਦੀ ਜੇਮਿਮਾਹ ਰੋਡ੍ਰਿਗੇਜ਼ ਨੂੰ ਦੂਸਰੇ ਨੰਬਰ ਤੋਂ ਹੇਠਾਂ ਉਤਾਰ ਦਿੱਤਾ ਹੈ।
ਰੋਡ੍ਰਿਗੇਜ਼ ਨੇ ਇੰਗਲੈਂਡ ਵਿਰੁੱਧ ਲੜੀ ਵਿੱਚ ਕੇਵਲ 15 ਦੌੜਾਂ ਹੀ ਬਣਾਈਆਂ ਸਨ ਅਤੇ ਹੁਣ ਉਹ 6ਵੇਂ ਨੰਬਰ 'ਤੇ ਆ ਗਈ ਹੈ। ਨਿਊਜ਼ੀਲੈਂਡ ਦੀਸੂਜੀ ਬੇਟਸ 765 ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ। ਉਸ ਦੇ ਅਤੇ ਦੂਸਰੀ ਨੰਬਰ 'ਤੇ ਪਹੁੰਚੀ ਡਾਟਿਨ ਵਿਚਕਾਰ 38 ਅੰਕਾਂ ਦਾ ਫ਼ਾਸਲਾ ਹੈ।
ਹਰਮਨਪ੍ਰੀਤ ਕੌਰ 2 ਕਦਮ ਹੇਠਾਂ ਡਿੱਗ ਕੇ 9ਵੇਂ ਨੰਬਰ 'ਤੇ ਆ ਗਈ ਹੈ। ਇੰਗਲੈਂਡ ਦੀ ਸੋਫ਼ੀ ਡੰਕਲੇ 16 ਸਥਾਨ ਉੱਪਰ ਚੜ੍ਹ ਕੇ 86ਵੇਂ ਨੰਬਰ 'ਤੇ ਆ ਗਈ ਹੈ। ਪੂਜਾ ਵਸਤ੍ਰਾਕਰ 11 ਸਥਾਨ ਹੇਠਾਂ ਖਿਸਕ ਕੇ 103ਵੇਂ ਨੰਬਰ 'ਤੇ ਆ ਗਈ ਹੈ।