ਨਵੀਂ ਦਿੱਲੀ: ਭਾਰਤੀ ਟੀਮ ਦੇ ਇੱਕ ਖਿਡਾਰੀ ਨੇ ਇੱਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖਿਡਾਰੀ ਬਾਹਰ ਟ੍ਰੇਨਿੰਗ ਕਰਨਾ ਚਾਹੁੰਦੇ ਹਨ, ਪਰ ਉਹ ਅਜਿਹਾ ਤਾਹੀਓਂ ਕਰਨਗੇ ਜਦੋਂ ਉਨ੍ਹਾਂ ਬੀਸੀਸੀਆਈ ਤੋਂ ਮੰਨਜ਼ੂਰੀ ਮਿਲ ਜਾਵੇਗੀ। ਹੁਣ ਇਸ ਸਮੇਂ ਖਿਡਾਰੀ ਨਿੱਕ ਵੈਬ ਅਤੇ ਫਿਜ਼ਿਓ ਨਿਤਿਨ ਪਟੇਲ ਵੱਲੋਂ ਸੁਝਾਅ ਦਿੱਤੇ ਗਏ ਫ਼ਿੱਟਨੈਸ ਰੂਟੀਨੇ ਦੇ ਮੁਤਬਾਕ ਹੀ ਕੰਮ ਕਰ ਰਹੇ ਹਨ।
ਖਿਡਾਰੀ ਨੇ ਕਿਹਾ ਕਿ ਅਸੀਂ ਲੋਕ ਕਾਫ਼ੀ ਸਾਵਧਾਨ ਹੈ। ਸਾਨੂੰ ਆਪਣੀ ਟੀਮ ਦੇ ਸਪੋਰਟਸ ਸਟਾਫ਼ ਉੱਤੇ ਭਰੋਸਾ ਹੈ ਅਤੇ ਅਸੀਂ ਉਨ੍ਹਾਂ ਦੇ ਮਾਰਗ-ਦਰਸ਼ਨ ਦੇ ਹਿਸਾਬ ਨਾਲ ਕੰਮ ਕਰ ਰਹੇ ਹਨ। ਜਦ ਪ੍ਰਕਿਰਿਆ ਬਦਲਣ ਦਾ ਸਹੀ ਸਮਾਂ ਹੋਵੇਗਾ, ਉਹ ਸਾਨੂੰ ਇਸ ਬਾਰੇ ਵਿੱਚ ਦੱਸਣਗੇ ਅਤੇ ਅਸੀਂ ਪ੍ਰੋਟੋਕਲਜ਼ ਦਾ ਸਖ਼ਤੀ ਨਾਲ ਪਾਲਣ ਕਰਾਂਗੇ। ਇਸ ਸਮੇਂ ਜ਼ਰੂਰੀ ਹੈ ਕਿ ਅਸੀਂ ਸਹਿਜ ਦੇ ਨਾਲ ਕੰਮ ਕਰੀਏ, ਕਿਉਂਕਿ ਜਿੰਨ੍ਹਾਂ ਸਥਿਤੀਆਂ ਨੇ ਮਾਹੌਲ ਬਦਲਣਾ ਹੈ, ਉਹ ਆਪਣੇ ਕੰਟਰੋਲ ਵਿੱਚ ਨਹੀਂ ਹਨ।