ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਦੇਸ਼ ਵਾਸੀਆਂ ਨੂੰ 21 ਦਿਨਾਂ ਦੇ ਲਾਕਡਾਊਨ ਦੌਰਾਨ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। ਇਸ ਸਮੇਂ ਫ਼ੈਲੀ ਭਿਅੰਕਰ ਬਿਮਾਰੀ ਕੋਰੋਨਾ ਵਾਇਰਸ ਦੇ ਕਾਰਨ ਭਾਰਤੀ ਸਰਕਾਰ ਨੇ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ, ਕਪਿਲ ਨੇ ਕਿਹਾ ਕਿ ਘਰਾਂ ਵਿੱਚ ਰਹਿ ਕੇ ਹੀ ਲੋਕ ਇਸ ਬੀਮਾਰੀ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ।
ਵਿਸ਼ਵ ਕੱਪ ਜੇਤੂ ਕਪਤਾਨ ਨੇ ਕਿਹਾ ਕਿ ਇਸ ਨੂੰ ਸਾਕਾਰਾਤਮਕ ਤਰੀਕੇ ਨਾਲ ਲਿਆ ਜਾ ਸਕਦਾ ਹੈ। ਤੁਹਾਨੂੰ ਖ਼ੁਦ ਨੂੰ ਇਸ ਸਥਿਤੀ ਵਿੱਚ ਕਬੂਲ ਕਰਨ ਦੇ ਲਈ ਚੁਣੌਤੀ ਦੇਣੀ ਹੋਵੇਗੀ। ਤੁਹਾਡੇ ਅੰਦਰ ਦੁਨੀਆ ਹੈ। ਤੁਹਾਡਾ ਪਰਿਵਾਰ। ਤੁਹਾਡੇ ਕੋਲ ਮਨੋਰੰਜਨ ਦੇ ਸਾਧਨ ਜਿਵੇਂ ਕਿ ਕਿਤਾਬਾਂ, ਟੀ.ਵੀ., ਸੰਗੀਤ ਅਤੇ ਤੁਹਾਡੇ ਪਰਿਵਾਰ ਵਾਲੇ ਹਨ।
ਕਪਿਲ ਨੇ ਕਿਹਾ ਕਿ ਇਹ ਮੁਸ਼ਕਿਲ ਸਮਾਂ ਜਨਤਾ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਏਗਾ। ਕਪਿਲ ਨੇ ਕਿਹਾ ਕਿ ਲੋਕ ਤੁਹਾਡੀਆਂ ਸਫ਼ਾਈ ਦੀਆਂ ਸਿੱਖਿਆਵਾਂ ਯਾਦ ਰੱਖਣਗੇ। ਉਮੀਦ ਹੈ ਕਿ ਲੋਕ ਹੁਣ ਆਪਣੇ ਹੱਥ ਧੋਣਾ ਸਿੱਖ ਜਾਣਗੇ ਅਤੇ ਖੁੱਲ੍ਹੇ ਵਿੱਚ ਪੇਸ਼ਾਬ ਨਹੀਂ ਕਰਨਗੇ।