ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ-2020) ਦਾ 13ਵਾਂ ਸੀਜ਼ਨ ਰੱਦ ਹੋਣ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਆਰਥਿਕ ਤੌਰ 'ਤੇ ਵੱਡਾ ਝਟਕਾ ਲੱਗ ਸਕਦਾ ਹੈ। ਫਿਲਹਾਲ ਬੀਸੀਸੀਆਈ ਨੇ ਕੋਰੋਨਾ ਵਾਇਰਸ ਕਾਰਨ ਆਈਪੀਐਲ ਦੇ 13ਵੇਂ ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਹੈ ਪਰ ਬੋਰਡ ਨਵੇਂ ਸ਼ੈਡਿਊਲ ਤਿਆਰ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ, ਬੀਸੀਸੀਆਈ ਆਈਪੀਐਲ 2020 ਰੱਦ ਹੋਣ ਦੀ ਸਥਿਤੀ ਵਿੱਚ 4,000 ਕਰੋੜ ਰੁਪਏ ਦਾ ਨੁਕਸਾਨ ਝੱਲੇਗਾ। ਬੋਰਡ ਦੇ ਮਾਲ ਅਧਿਕਾਰੀ ਅਰੁਣ ਧੂਮਲ ਦਾ ਵੀ ਮੰਨਣਾ ਹੈ ਕਿ ਆਈਪੀਐਲ 2020 ਨੂੰ ਰੱਦ ਕਰਨ ਦਾ ਮਤਲਬ ਇੱਕ ਵੱਡੀ ਵਿੱਤੀ ਮਾਰ ਹੋਵੇਗਾ।
ਧੂਮਲ ਨੇ ਕਿਹਾ, "ਬੀਸੀਸੀਆਈ ਇੱਕ ਵੱਡੇ ਆਰਥਿਕ ਨੁਕਸਾਨ ਵੱਲ ਵਧ ਰਿਹਾ ਹੈ। ਜੇ ਆਈਪੀਐਲ ਨਹੀਂ ਹੁੰਦਾ ਤਾਂ ਬੋਰਡ ਨੂੰ ਘੱਟੋ ਘੱਟ 40 ਬਿਲੀਅਨ ਦਾ ਨੁਕਸਾਨ ਹੋਵੇਗਾ। ਸਾਨੂੰ ਨਹੀਂ ਪਤਾ ਕਿ ਇਸ ਸਾਲ ਟੂਰਨਾਮੈਂਟ ਆਯੋਜਿਤ ਕੀਤਾ ਜਾਵੇਗਾ ਜਾਂ ਨਹੀਂ।"