ਦੁਬਈ: ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ਼ 90 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਮੈਚ ਕੋਹਲੀ ਲਈ ਵੀ ਖ਼ਾਸ ਸੀ ਕਿਉਂਕਿ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਉਸ ਨੂੰ ਉਤਸ਼ਾਹਤ ਕਰਨ ਲਈ ਸਟੈਂਡ ਵਿੱਚ ਖੜ੍ਹੀ ਸੀ। ਦੱਸਣਯੋਗ ਹੈ ਕਿ ਕੋਹਲੀ ਪਹਿਲਾ ਕਪਤਾਨ ਬਣ ਗਿਆ ਹੈ ਜਿਸਨੇ ਸੀਐਸਕੇ ਖਿਲਾਫ਼ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।
ਕੋਹਲੀ ਦੀ ਪਾਰੀ ਦੀ ਬਦੌਲਤ ਬੈਂਗਲੁਰੂ ਨੇ ਚੇਨਈ ਦੇ ਖਿਲਾਫ਼ 169/4 ਦਾ ਸਕੋਰ ਬਣਾਇਆ। ਅਨੁਸ਼ਕਾ ਦੇ ਪਤੀ ਨੂੰ ਸਟੈਂਡ ਤੋਂ ਚੀਅਰ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ ਪਸੰਦ ਵੀ ਕੀਤਾ। ਜਦੋਂ ਕੋਹਲੀ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਤਾਂ ਉਹ ਉਸ ਲਈ ਤਾੜੀਆਂ ਮਾਰ ਰਹੀ ਸੀ ਅਤੇ ਫਿਲਾਇੰਗ ਕਿਸ ਦੇ ਰਹੀ ਸੀ।