ਧਰਮਸ਼ਾਲਾ/ਹਿਮਾਚਲ ਪ੍ਰਦੇਸ਼: ਭਾਰਤ ਅਤੇ ਦੱਖਣ ਅਫਰੀਕਾ ਵਿਚਕਾਰ 12 ਮਾਰਚ ਨੂੰ ਖੇਡੇ ਜਾਣ ਵਾਲੇ ਕ੍ਰਿਕਟ ਮੈਚ ਲਈ ਦੋਵੇਂ ਟੀਮਾਂ ਧਰਮਸ਼ਾਲਾ ਪਹੁੰਚ ਚੁੱਕੀਆਂ ਹਨ। ਭਾਰਤੀ ਟੀਮ ਨੇ ਇਸ ਮੈਚ ਲਈ ਆਪਣਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ।
ਭਾਰਤੀ ਟੀਮ ਨੇ ਦੱਖਣ ਅਫਰੀਕਾ ਵਿਰੁੱਧ ਮੈਚ ਲਈ ਕੀਤਾ ਅਭਿਆਸ, 12 ਤਰੀਖ ਨੂੰ ਧਰਮਸ਼ਾਲਾ 'ਚ ਖੇਡਿਆ ਜਾਵੇਗਾ ਮੈਚ ਭਾਰਤੀ ਟੀਮ ਅੱਜ ਦੁਪਹਿਰ ਨੂੰ ਧਰਮਸ਼ਾਲਾ ਪਹੁੰਚੀ ਅਤੇ ਟੀਮ ਨੇ ਆਪਣਾ ਅਭਿਆਸ ਸੈਸ਼ਨ ਵੀ ਸ਼ੁਰੂ ਕਰ ਦਿੱਤਾ। ਭਾਰਤੀ ਟੀਮ ਨੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਮੈਚ ਦੀ ਤਿਆਰੀ ਲਈ ਜੰਮ ਕੇ ਅਭਿਆਸ ਕੀਤਾ।
ਭਾਰਤੀ ਟੀਮ ਨੇ ਦੱਖਣ ਅਫਰੀਕਾ ਵਿਰੁੱਧ ਮੈਚ ਲਈ ਕੀਤਾ ਅਭਿਆਸ, 12 ਤਰੀਖ ਨੂੰ ਧਰਮਸ਼ਾਲਾ 'ਚ ਖੇਡਿਆ ਜਾਵੇਗਾ ਮੈਚ ਪ੍ਰਿਥਵੀ ਸਾਅ, ਰਿਸ਼ਭ ਪੰਤ, ਰਵਿੰਦਰ ਜਡੇਜਾ ਤੋਂ ਬਿਨ੍ਹਾਂ ਸਾਰੀ ਭਾਰਤੀ ਟੀਮ ਨੇ ਇਸ ਅਭਿਆਸ 'ਚ ਹਿੱਸਾ ਲਿਆ। ਇਸ ਅਭਿਆਸ ਸੈਸ਼ਨ ਵਿੱਚ ਜਸਪ੍ਰੀਤ ਬੁਮਰਾਹ ਗੇਂਦਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ, ਉੱਥੇ ਬੱਲਬਾਜ਼ ਸ਼ਿਖਰ ਧਵਨ ਵੀ ਬੱਲੇਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ।
ਭਾਰਤੀ ਟੀਮ ਨੇ ਦੱਖਣ ਅਫਰੀਕਾ ਵਿਰੁੱਧ ਮੈਚ ਲਈ ਕੀਤਾ ਅਭਿਆਸ, 12 ਤਰੀਖ ਨੂੰ ਧਰਮਸ਼ਾਲਾ 'ਚ ਖੇਡਿਆ ਜਾਵੇਗਾ ਮੈਚ ਇਹ ਵੀ ਪੜ੍ਹੋ:ਸੰਗਰੂਰ ਦੀ ਇਹ ਧੀ ਚਲਾਉਂਦੀ ਹੈ 18 ਟਾਇਰਾ ਵਾਲਾ ਟਰਾਲਾ, ਸਰਕਾਰ ਤੋਂ ਹੈ ਨਾਰਾਜ਼
ਇਸ ਮੈਚ ਨੂੰ ਲੈ ਕੇ ਐੱਚ.ਪੀ.ਸੀ. ਵੀ ਪੂਰੀ ਤਰ੍ਹਾਂ ਪੱਬਾਂ ਭਾਰ ਦਿਖਾਈ ਦੇ ਰਹੀ ਹੈ। ਐੱਚ.ਪੀ.ਸੀ. ਨੇ ਵੀ ਮੈਚ ਦੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਹੈ।