ਪੰਜਾਬ

punjab

ETV Bharat / sports

ਭਾਰਤ ਨੇ ਵੈਸਟ ਇੰਡੀਜ਼ ਨੂੰ 107 ਦੌੜਾਂ ਨਾਲ ਦਿੱਤੀ ਮਾਤ, 1-1 ਨਾਲ ਲੜੀ ਬਰਾਬਰ

ਭਾਰਤ ਨੇ ਬੁੱਧਵਾਰਨੂੰ ਏਸੀਏ-ਵੀਡੀਸੀਏ ਸਟੇਡਿਅਮ ਵਿੱਚ ਖੇਡੇ ਗਏ ਦੂਸਰੇ ਇੱਕ ਦਿਨਾਂ ਮੈਚ ਵਿੱਚ ਵੈਸਟ ਇੰਡੀਜ਼ ਨੂੰ 107 ਦੌੜਾਂ ਨਾਲ ਹਰਾਇਆ। ਇਸੇ ਦੇ ਨਾਲ ਭਾਰਤ ਨੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ।

India beats west indies by 107 runs
ਭਾਰਤ ਨੇ ਵੈਸਟ ਇੰਡੀਜ਼ ਨੂੰ 107 ਦੌੜਾਂ ਨਾਲ ਦਿੱਤੀ ਮਾਤ

By

Published : Dec 19, 2019, 3:15 AM IST

ਵਿਸ਼ਾਖਾਪਟਨਮ : ਕੁਲਦੀਪ ਯਾਦਵ ਦੀ ਹੈਟ੍ਰਿਕ ਅਤੇ ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਉੱਤੇ ਭਾਰਤੀ ਟੀਮ ਨੇ ਦੂਸਰਾ ਇੱਕ ਦਿਨਾ ਮੈਚ 107 ਦੌੜਾਂ ਨਾਲ ਜਿੱਤ ਲਿਆ ਹੈ। ਇਸੇ ਦੇ ਨਾਲ ਦੋਵੇਂ ਟੀਮਾਂ ਨੇ ਲੜੀ ਵਿੱਚ 1-1 ਨਾਲ ਬਰਾਬਰ ਕਰ ਲਈ ਹੈ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਉੱਤੇ 387 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਵਿੰਡੀਜ਼ ਟੀਮ 43.3 ਓਵਰਾਂ ਵਿੱਚ 280 ਦੌੜਾਂ ਉੱਤੇ ਹੀ ਆਉਟ ਹੋ ਗਈ।

ਮਹਿਮਾਨ ਟੀਮ ਲਈ ਸ਼ਾਈ ਹੋਪ ਨੇ 78 ਅਤੇ ਨਿਕੋਲਸ ਪੂਰਨ ਨੇ 75 ਦੌੜਾਂ ਬਣਾਈਆਂ। ਇੰਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਵਿੰਡੀਜ਼ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ।

ਭਾਰਤ ਨੇ ਵੈਸਟ ਇੰਡੀਜ਼ ਨੂੰ 107 ਦੌੜਾਂ ਨਾਲ ਦਿੱਤੀ ਮਾਤ

ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਚੱਲ ਰਹੀ 3 ਮੈਚਾਂ ਦੀ ਇੱਕ ਦਿਨਾਂ ਦੀ ਲੜੀ ਵਿੱਚ ਮੁਹੰਮਦ ਸ਼ਮੀ, ਰਵਿੰਦਰ ਜੁੜੇਜਾ ਨੇ ਦੋ ਅਤੇ ਸ਼ਾਰਦੁੱਲ ਠਾਕੁਰ ਨੇ 1 ਵਿਕਟ ਆਪਣੇ ਨਾਂਅ ਕੀਤਾ।

ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਰੋਹਿਤ ਸ਼ਰਮਾ (159) ਅਤੇ ਲੋਕੇਸ਼ (102) ਦੋਵੇਂ ਹੀ ਮੂਡ ਵਿੱਚ ਸਨ। ਰੋਹਿਤ ਅਤੇ ਰਾਹੁਲ ਨੇ ਤਾਬੜਤੋੜ ਤਰੀਕੇ ਨਾਲ ਬੱਲੇਬਾਜ਼ੀ ਕਰਦੇ ਹੋਏ ਵਿੰਡੀਜ਼ ਦੇ ਗੇਂਦਬਾਜ਼ਾਂ ਨੂੰ ਜਮ ਕੇ ਧੋਇਆ ਅਤੇ ਸੈਂਕੜੇ ਲਾਏ। ਇੰਨ੍ਹਾਂ ਦੋਵਾਂ ਨੇ ਭਾਰਤ ਲਈ ਇੱਕ ਦਿਨਾਂ ਮੈਚ ਵਿੱਚ ਪਹਿਲੇ ਵਿਕਟ ਲਈ ਚੌਥੀ ਸਭ ਤੋਂ ਵੱਡੀ ਸਾਂਝਦਾਰੀ ਕੀਤੀ। ਦੋਵਾਂ ਨੇ ਮਿਲ ਕੇ ਪਹਿਲੇ ਵਿਕਟ ਲਈ 227 ਦੌੜਾਂ ਜੜੀਆਂ।

ਵਿੰਡੀਜ਼ ਨੂੰ ਪਹਿਲਾਂ ਵਿਕਟ ਹਾਸਲ ਕਰਨ ਲਈ ਪੂਰੇ 37 ਓਵਰਾਂ ਤੱਕ ਇੰਤਜ਼ਾਰ ਕਰਨਾ ਪਿਆ। ਰਾਹੁਲ ਇਸ ਓਵਰ ਦੀ ਆਖ਼ਰੀ ਗੇਂਦ ਉੱਤੇ ਅਲਜਾਰੀ ਜੋਸੇਫ਼ ਦਾ ਸ਼ਿਕਾਰ ਬਣੇ। ਉਨ੍ਹਾਂ ਦਾ ਕੈਚ ਰੋਸਟਨ ਚੇਜ ਨੇ ਲਪਕਿਆ। ਉਨ੍ਹਾਂ ਨੇ ਆਪਣੀ 104 ਗੇਂਦਾਂ ਦੀ ਪਾਰੀ ਵਿੱਚ 8 ਚੌਕੇ ਅਤੇ 3 ਛੱਕੇ ਲਾਏ ਸਨ।

ABOUT THE AUTHOR

...view details