ਪੋਟਚੇਸਟ੍ਰਮ: ਅੰਡਰ19 ਕ੍ਰਿਕੇਟ ਵਰਲਡ ਕੱਪ ਵਿੱਚ ਬੰਗਲਾਦੇਸ਼ ਦੀ ਟੀਮ ਨੇ ਭਾਰਤ ਨੂੰ ਹਰਾ ਕੇ ਵਰਲਡ ਕੱਪ ਲਿਆ ਹੈ ਪਰ ਪਹਿਲੀ ਵਾਰ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਨੇ ਜੋਸ਼ ਵਿੱਚ ਹੋਸ਼ ਗਵਾ ਲਿਆ ਤੇ ਭਾਰਤ ਦੇ ਖਿਡਾਰੀਆਂ ਨਾਲ ਭਿੜ ਗਏ।
ਹੋਰ ਪੜ੍ਹੋ: ਬਾਡੀ ਬਿਲਡਿੰਗ ਮੁਕਾਬਲੇ ਵਿੱਚ ਪੰਜਾਬ ਪੁਲਿਸ ਦਾ ਨੌਜਵਾਨ ਬਣਿਆ ਮਿਸਟਰ ਪੰਜਾਬ
ਫੀਲਡਿੰਗ ਦੇ ਦੌਰਾਨ ਕਈ ਵਾਰ ਗੁੱਸਾ ਦਿਖਾ ਚੁੱਕੇ ਖਿਡਾਰੀਆਂ ਨੇ ਮੈਚ ਦੇ ਬਾਅਦ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ। ਉਨ੍ਹਾਂ ਨੇ ਭਾਰਤੀ ਖਿਡਾਰੀਆਂ ਦੇ ਸਾਹਮਣੇ ਜਾ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਦੋਵੇਂ ਟੀਮਾਂ ਆਪਸ ਵਿੱਚ ਭਿੜ ਗਈਆਂ।
ਹਾਲਾਂਕਿ, ਬੰਗਲਾਦੇਸ਼ੀ ਟੀਮ ਦੇ ਕਪਤਾਨ ਦੇ ਇਸ ਦੇ ਲਈ ਮਾਫ਼ੀ ਵੀ ਮੰਗੀ ਹੈ। ਕ੍ਰਿਕੇਟ ਵਿਸ਼ਵ ਕੱਪ ਵਿੱਚ ਜਿੱਤ ਨੂੰ ਸੁਪਨਾ ਪੂਰਾ ਹੁੰਦੇ ਹੋਏ ਬੰਗਲਾਦੇਸ਼ ਦੇ ਕਪਤਾਨ ਅਕਬਰ ਅਲ਼ੀ ਨੇ ਆਪਣੀ ਟੀਮ ਦੇ ਖਿਡਾਰੀਆਂ ਲਈ ਅਫ਼ਸੋਸ ਵੀ ਜਤਾਇਆ ਹੈ ਤੇ ਕਿਹਾ ਕਿ ਜੋ ਵੀ ਹੋਇਆ ਉਹ ਠੀਕ ਨਹੀਂ ਸੀ।
ਮੈਚ ਦੇ ਦੌਰਾਨ ਆਪਣੇ ਤੇਜ਼ ਗੇਂਦਬਾਜ਼ ਸ਼ੋਰੀਫੁਲ ਇਸਲਾਮ ਦੇ ਲਈ ਫੀਲਡਿੰਗ ਕਰਦੇ ਹੋਏ ਬੰਗਲਾਦੇਸ਼ ਦੇ ਖਿਡਾਰੀ ਕੁਝ ਜ਼ਿਆਦਾ ਹੀ ਗੁੱਸੇ ਵਿੱਚ ਦਿਖ ਰਹੇ ਸਨ ਤੇ ਹਰ ਗੇਂਦ ਦੇ ਬਾਅਦ ਭਾਰਤੀ ਬੱਲੇਬਾਜ਼ ਨੂੰ ਕੁਝ ਨਾ ਕੁਝ ਟਿੱਪਣੀ ਕਰ ਰਹੇ ਸਨ।
ਇਸ ਤੋਂ ਬਾਅਦ ਅਕਬਰ ਨੇ ਪ੍ਰੈਸ ਕਾਂਨਫਰੈਂਸ ਵਿੱਚ ਕਿਹਾ, "ਸਾਡੇ ਕੁਝ ਗੇਂਦਬਾਜ਼ ਭਾਵਨਾ ਵਿੱਚ ਸੀ ਤੇ ਜ਼ਿਆਦਾ ਉਤਸ਼ਾਹਿਤ ਹੋ ਗਏ ਸਨ ਮੈਚ ਦੇ ਬਾਅਦ ਜੋ ਹੋਇਆ ਉਹ ਚੰਗਾ ਨਹੀਂ ਸੀ। ਮੈਂ ਭਾਰਤ ਨੂੰ ਵਧਾਈ ਦੇਣਾ ਚਾਹਾਂਗਾ। ਇਹ ਸੁਪਨਾ ਪੂਰਾ ਹੋਣ ਵਰਗਾ ਹੈ। ਅਸੀਂ ਪਿਛਲੇ ਦੋ ਸਾਲ ਵਿੱਚ ਬਹੁਤ ਮਿਹਨਤ ਕੀਤੀ ਹੈ ਤੇ ਇਹ ਉਸ ਦਾ ਹੀ ਨਤੀਜਾ ਹੈ।"