ਪੰਜਾਬ

punjab

ETV Bharat / sports

ਮੈਂ ਭਵਿੱਖ ਵਿੱਚ ਕ੍ਰਿਕਟ ਪ੍ਰਸ਼ਾਸਨ ਵਿੱਚ ਆ ਸਕਦਾ ਹਾਂ ਪਰ ਹੁਣ ਨਹੀਂ: ਅਫਰੀਦੀ

ਸਾਬਕਾ ਆਲਰਾਉਂਡਰ ਸ਼ਾਹਿਦ ਅਫਰੀਦੀ ਨੇ ਕਿਹਾ ਹੈ ਕਿ ਉਹ ਕਿਸੇ ਦਿਨ ਪਾਕਿਸਤਾਨ ਕ੍ਰਿਕਟ ਵਿੱਚ ਅਹਿਮ ਭੂਮਿਕਾ ਨਿਭਾਉਣਾ ਚਾਹੁੰਗੇ ਅਤੇ ਖੇਡ ਵਿੱਚ ਵਾਪਸੀ ਵੀ ਕਰਨਾ ਚਾਹੁੰਣਗੇ।

ਫ਼ੋਟੋ
ਫ਼ੋਟੋ

By

Published : Nov 20, 2020, 7:08 PM IST

ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਕਹਿਣਾ ਹੈ ਕਿ ਉਹ ਕ੍ਰਿਕਟ ਪ੍ਰਸ਼ਾਸਨ ਵਿੱਚ ਆਉਣ ਤੋਂ ਗੁਰੇਜ ਨਹੀਂ ਹੈ ਅਤੇ ਭਵਿੱਖ ਵਿੱਚ ਉਹ ਕੋਸ਼ਿਸ਼ ਕਰ ਸਕਦੇ ਹਨ ਪਰ ਫਿਲਹਾਲ ਇਹ ਉਨ੍ਹਾਂ ਦਾ ਟੀਚਾ ਨਹੀਂ ਹੈ।

ਸ਼ਾਹਿਦ ਅਫਰੀਦੀ

ਅਫਰੀਦੀ ਨੇ ਕਿਹਾ ਕਿ ਉਹ ਪਾਕਿਸਤਾਨੀ ਕ੍ਰਿਕਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੋਟੀ ‘ਤੇ ਦੇਖਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਹ ਪ੍ਰਬੰਧਕ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ ਪਰ ਹੁਣੇ ਨਹੀਂ।

ਲੰਕਾ ਪ੍ਰੀਮੀਅਰ ਲੀਗ ਦੁਆਰਾ ਕਰਵਾਏ ਗਏ ਇੱਕ ਇੰਟਰਵਿਉ ਵਿੱਚ, ਅਫਰੀਦੀ ਨੇ ਕਿਹਾ, "ਕਿਸੇ ਦਿਨ ਮੈਂ ਪਾਕਿਸਤਾਨ ਕ੍ਰਿਕਟ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਣਾ ਚਾਹਾਂਗਾ ਅਤੇ ਖੇਡ ਨੂੰ ਕੁਝ ਵਾਪਸ ਦੇਣਾ ਚਾਹਾਂਗਾ। ਮੈਂ ਪਾਕਿਸਤਾਨ ਕ੍ਰਿਕੇਟ ਨੂੰ ਸਾਰੇ ਫਾਰਮੈਟਾਂ ਵਿੱਚ ਵਿਸ਼ਵ ਕ੍ਰਿਕਟ ਦੇ ਸਿਖਰ 'ਤੇ ਪਹੁੰਚਾਉਣ ਲਈ ਕੁਝ ਵੀ ਕਰਾਂਗਾ।"

ਬਾਬਰ ਆਜ਼ਮ

“ਪਾਕਿਸਤਾਨੀ ਕ੍ਰਿਕਟ ਬਾਰੇ ਗੱਲ ਕਰਦਿਆਂ, ਅਫਰੀਦੀ ਨੇ ਬਰਖਾਸਤ ਕੀਤੇ ਟੈਸਟ ਕਪਤਾਨ ਅਜ਼ਹਰ ਅਲੀ ਪ੍ਰਤੀ ਹਮਦਰਦੀ ਦਿਖਾਈ ਅਤੇ ਕਿਹਾ ਕਿ ਅਜਿਹਾ ਆਸਟਰੇਲੀਆ ਅਤੇ ਇੰਗਲੈਂਡ ਤੋਂ ਹਾਰਨ ਤੋਂ ਬਾਅਦ ਹੋਇਆ ਸੀ।

ਸਾਬਕਾ ਕਪਤਾਨ ਨੇ ਕਿਹਾ, "ਮੈਂ ਅਜ਼ਹਰ 'ਤੇ ਜ਼ਿਆਦਾ ਕਠੋਰ ਨਹੀਂ ਹੋਣਾ ਚਾਹੁੰਦਾ ਕਿਉਂਕਿ ਉਸਨੇ ਆਪਣੀ ਕਪਤਾਨੀ ਹੇਠ ਵਿਰਾਸਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।"

ਅਫਰੀਦੀ ਬੋਲੇ, “ਸ਼੍ਰੀਲੰਕਾ ਖ਼ਿਲਾਫ਼ ਆਪਣਾ ਸੈਂਕੜਾ ਅਤੇ ਸ੍ਰੀਲੰਕਾ ਅਤੇ ਬੰਗਲਾਦੇਸ਼ ਦੋਵਾਂ ਖ਼ਿਲਾਫ਼ ਜਿੱਤ ਦੇ ਬਾਵਜੂਦ, ਆਸਟਰੇਲੀਆ ਖ਼ਿਲਾਫ਼ ਲੜੀ ਵਿੱਚ ਹਾਰ ਅਤੇ ਫਿਰ ਇੰਗਲੈਂਡ ਤੋਂ ਮਿਲੀ ਹਾਰ ਪ੍ਰਬੰਧਨ ਦੇ ਅਨੁਕੂਲ ਨਹੀਂ ਸੀ।

"ਬਾਬਰ ਆਜ਼ਮ ਨੂੰ ਟੈਸਟ ਦੀ ਕਪਤਾਨੀ ਦੇਣ ਦੇ ਬਾਰੇ ਵਿੱਚ, ਉਸਨੇ ਕਿਹਾ," ਟੀ -20 ਕਪਤਾਨ ਦਾ ਬਾਬਰ ਦਾ ਰਿਕਾਰਡ ਵੀ ਬਹੁਤ ਚੰਗਾ ਹੈ ਇਸ ਲਈ ਉਸਨੂੰ ਇੱਕ ਮੌਕਾ ਦਿਓ ਅਤੇ ਦੇਖੋ ਕਿ, ਕੀ ਉਹ ਦਬਾਅ ਦਾ ਮੁਕਾਬਲਾ ਕਰਨ ਦੇ ਯੋਗ ਹੈ ਜਾਂ ਨਹੀਂ।"

ABOUT THE AUTHOR

...view details