ਹੈਦਰਾਬਾਦ: ਭਾਰਤ ਦੇ ਅਨੁਭਵੀ ਸਪਿਨਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਪੁਲਿਸ ਦੀ ਤਾਰੀਫ਼ ਕੀਤੀ ਹੈ। ਅੱਜ ਹੈਦਰਾਬਾਦ ਪੁਲਿਸ ਨੇ 26 ਸਾਲਾ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਫ਼ਿਰ ਉਸ ਦੀ ਹੱਤਿਆ ਦੇ ਦੋਸ਼ਾਂ ਅਧੀਨ 4 ਦੋਸ਼ੀਆਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਸੁੱਟਿਆ ਹੈ।
ਖੇਡ ਜਗਤ ਦੇ ਕਈ ਲੋਕਾਂ ਨੇ ਹੈਦਰਾਬਾਦ ਪੁਲਿਸ ਦੀ ਕਾਫ਼ੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ, "ਬਹੁਤ ਵਧੀਆ ਤੇਲੰਗਾਨਾ ਸੀਐੱਮ ਅਤੇ ਪੁਲਿਸ, ਤੁਸੀਂ ਲੋਕਾਂ ਨੇ ਸਾਬਿਤ ਕਰ ਦਿੱਤਾ ਕਿ ਇਸ ਨੂੰ ਕਿਵੇਂ ਸੰਭਾਲਣਾ ਹੈ। ਹੁਣ ਕੋਈ ਭਵਿੱਖ ਵਿੱਚ ਅਜਿਹੀ ਹਰਕਤ ਕਰਨ ਬਾਰੇ ਸੋਚੇਗਾ ਵੀ ਨਹੀਂ।"
ਹਰਭਜਨ ਸਿੰਘ ਵੱਲੋਂ ਕੀਤਾ ਗਿਆ ਟਵੀਟ। ਸ਼ੁੱਕਰਵਾਰ ਨੂੰ ਪੁਲਿਸ ਦੋਸ਼ੀਆਂ ਨੂੰ ਘਟਨਾ ਵਾਲੀ ਥਾਂ ਉੱਤੇ ਲੈ ਕੇ ਗਈ। ਉੱਥੇ ਦੋਸ਼ੀਆਂ ਨੇ ਪੁਲਿਸ ਦੇ ਹਥਿਆਰ ਖੋਹ ਕੇ ਉਨ੍ਹਾਂ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਇਸ ਲਈ ਪੁਲਿਸ ਵੀ ਉਨ੍ਹਾਂ ਨਾਲ 2-2 ਹੱਥ ਕਰਨ ਲਈ ਤਿਆਰ ਹੋ ਗਈ ਅਤੇ ਦੋਸ਼ੀਆਂ ਨੂੰ ਮੁਕਾਬਲੇ ਵਿੱਚ ਮਾਰ ਸੁੱਟਿਆ।
ਸਾਇਨਾ ਨੇਹਵਾਲ ਵੱਲੋਂ ਕੀਤਾ ਗਿਆ ਟਵੀਟ। ਜਾਣਕਾਰੀ ਮੁਤਾਬਕ ਇਹ ਘਟਨਾ ਹੈਦਰਾਬਾਦ ਦੇ ਨਜ਼ਦੀਕ ਨੈਸ਼ਨਲ ਹਾਈਵੇਅ 44 ਦੀ ਹੈ, ਜਿਥੇ ਮਹਿਲਾ ਡਾਕਟਰ ਨਾਲ ਬਲਾਤਕਾਰ ਹੋਇਆ ਸੀ। ਸਾਇਨਾ ਨੇਹਵਾਲ ਨੇ ਵੀ ਟਵੀਟ ਕਰ ਲਿਖਿਆ ਹੈ ਕਿ ਬਹੁਤ ਵਧੀਆ ਕੰਮ ਕੀਤਾ ਹੈਦਰਾਬਾਦ ਪੁਲਿਸ। ਅਸੀਂ ਤੁਹਾਨੂੰ ਸਲਾਮ ਕਰਦੇ ਹਾਂ।