ਨਵੀਂ ਦਿੱਲੀ: ਅੱਜ ਦੇ ਦਿਨ ਭਾਰਤੀ ਕ੍ਰਿਕਟ ਦੇ ਲਿਟਲ ਮਾਸਟਰ ਵਜੋਂ ਜਾਣੇ ਜਾਂਦੇ ਸੁਨੀਲ ਗਾਵਸਕਰ ਦਾ ਜਨਮ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂਅ ਸੁਨੀਲ ਮਨੋਹਰ ਗਾਵਸਕਰ ਹੈ। ਗਾਵਸਕਰ, ਵਿਸ਼ਵ ਦੇ ਸਰਬੋਤਮ ਸਲਾਮੀ ਬੱਲੇਬਾਜ਼ਾਂ ਵਿਚੋਂ ਇੱਕ ਹਨ ਜਿਨ੍ਹਾਂ ਦਾ ਜਨਮ 10 ਜੁਲਾਈ 1949 ਨੂੰ ਮੁੰਬਈ ਵਿੱਚ ਹੋਇਆ ਸੀ।
ਗਾਵਸਕਰ ਨੇ ਆਪਣੀ ਬੱਲੇਬਾਜ਼ੀ ਨਾਲ ਦੁਨੀਆ ਭਰ ਦੇ ਗੇਂਦਬਾਜ਼ਾਂ ਨੂੰ ਪਰੇਸ਼ਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਬੱਲੇਬਾਜ਼ੀ ਦੀ ਸ਼ੈਲੀ ਨੂੰ ਵੇਖਦੇ ਹੋਏ ਪੂਰੀ ਦੁਨੀਆ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਬਣ ਗਏ। ਗਾਵਸਕਰ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਕਈ ਵੱਡੇ ਗੇਂਦਬਾਜ਼ਾਂ ਦਾ ਸਾਹਮਣਾ ਆਪਣੀ ਮਜ਼ਬੂਤ ਤਕਨੀਕ ਨਾਲ ਬੜੇ ਆਰਾਮ ਨਾਲ ਕੀਤਾ। ਉਨ੍ਹਾਂ ਦੀ ਇਕਾਗਰਤਾ ਅਤੇ ਤਕਨੀਕ ਦਾ ਕੋਈ ਮੇਲ ਨਹੀਂ ਸੀ।
ਇਹ 1970-71 ਦੀ ਗੱਲ ਸੀ ਜਦੋਂ ਗਾਵਸਕਰ ਨੇ ਵੈਸਟਇੰਡੀਜ਼ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੁਨੀਲ ਗਾਵਸਕਰ ਨੇ ਆਪਣੇ ਪਹਿਲੇ ਸਾਲ ਦੀ ਸ਼ੁਰੂਆਤ ਵਿੱਚ ਹੀ 4 ਟੈਸਟ ਮੈਚਾਂ ਵਿੱਚ 4 ਸੈਂਕੜੇ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਲੜੀ ਵਿੱਚ 774 ਦੌੜਾਂ ਬਣਾਈਆਂ ਜਿਸ ਵਿੱਚ ਉਨ੍ਹਾਂ ਦਾ ਔਸਤ 154 ਸੀ। ਉਨ੍ਹਾਂ ਨੇ ਵੈਸਟਇੰਡੀਜ਼ ਵਿੱਚ 13 ਟੈਸਟ ਮੈਚ ਖੇਡੇ ਸਨ। ਉਨ੍ਹਾਂ ਨੇ 7 ਸੈਂਕੜੇ ਲਗਾਏ ਜਿਸ ਦਾ ਔਸਤ 70 ਸੀ।