ਨਵੀਂ ਦਿੱਲੀ: 11 ਜਨਵਰੀ ਦਾ ਦਿਨ ਭਾਰਤੀ ਕ੍ਰਿਕੇਟ ਅਤੇ ਕ੍ਰਿਕੇਟ ਫੈਨਸ ਲਈ ਬੇਹਦ ਖ਼ਾਸ ਹੈ ਕਿਉਂਕਿ ਇਸ ਦਿਨ ਭਾਰਤੀ ਟੀਮ ਦੀ ਕੰਧ ਕਹੇ ਜਾਣ ਵਾਲੇ ਰਾਹੁਲ ਦ੍ਰਵਿੜ ਦਾ ਜਨਮਦਿਨ ਹੈ। ਰਾਹੁਲ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਇੰਦੌਰ ਵਿਖੇ ਹੋਇਆ। ਦ੍ਰਵਿੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1996 'ਚ ਕੀਤੀ।
ਹੋਰ ਪੜ੍ਹੋ: ਖੇਲੋ ਇੰਡੀਆ ਯੂਥ ਖੇਡਾਂ ਦਾ ਹੋਇਆ ਆਗਾਜ਼, ਜਿਮਨਾਸਟ ਪ੍ਰਿਯੰਕਾ ਤੇ ਜਤਿਨ ਨੇ ਜਿੱਤੇ ਸੋਨ ਤਮਗੇ
ਉਹ ਜਦੋਂ ਭਾਰਤੀ ਟੀਮ ਲਈ ਇੰਗਲੈਂਡ ਦੌਰੇ ਉੱਤੇ ਗਏ ਸਨ ਤਾਂ ਉਨ੍ਹਾਂ ਆਪਣੇ ਪਹਿਲੇ ਮੈਚ ਵਿੱਚ ਹੀ 95 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਪ੍ਰਤਿਭਾ ਨੂੰ ਸਾਬਿਤ ਕੀਤਾ ਸੀ। ਦ੍ਰਵਿੜ ਨੇ ਆਪਣੇ ਕਰੀਅਰ ਵਿੱਚ ਭਾਰਤ ਲਈ 164 ਟੈਸਟ ਮੁਕਾਬਲੇ ਖੇਡੇ ਅਤੇ 13,288 ਦੌੜਾਂ ਬਣਾਈਆਂ। ਦ੍ਰਵਿੜ ਦੀ ਟੈਸਟ ਮੁਕਾਬਲਿਆਂ ਦੀ ਔਸਤ 52.31 ਰਹੀ ਹੈ।
ਦ੍ਰਵਿੜ ਦਾ ਵਨ-ਡੇ ਕ੍ਰਿਕਟ ਦਾ ਰਿਕਾਰਡ ਵੀ ਬੇਹਦ ਜ਼ਬਰਦਸਤ ਰਿਹਾ ਹੈ। ਦ੍ਰਵਿੜ ਨੇ ਟੀਮ ਇੰਡੀਆ ਲਈ 344 ਵਨ-ਡੇ ਮੈਚ ਵੀ ਖੇਡੇ ਹਨ, ਜਿਸ 'ਚ ਦ੍ਰਵਿੜ ਨੇ 39.16 ਦੀ ਔਸਤ ਨਾਲ 10,889 ਦੌੜਾਂ ਬਣਾਈਆਂ। ਵਨ-ਡੇ ਮੈਚਾ 'ਚ ਦ੍ਰਵਿੜ ਨੇ 12 ਸੈਂਕੜੇ ਤੇ 83 ਅਰਧ-ਸੈਂਕੜੇ ਜੜੇ।
ਹੋਰ ਪੜ੍ਹੋ:ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਟੀ-20 ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਬਣੇ
ਟੀਮ ਇੰਡੀਆ ਦੀ ਕੰਧ ਮੰਨੇ ਜਾਣ ਵਾਲੇ ਰਾਹੁਲ ਦ੍ਰਵਿੜ ਨੇ ਕਈ ਮੌਕਿਆਂ ਉੱਤੇ ਟੀਮ ਇੰਡੀਆ ਨੂੰ ਜਿੱਤ ਹਾਸਲ ਕਰਵਾਈ ਅਤੇ ਦ੍ਰਵਿੜ ਨੇ ਟੀਮ ਇੰਡੀਆ ਦੀ ਕਪਤਾਨੀ ਕਰਦਿਆਂ ਵੀ ਕਈ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ। ਟੈਸਟ ਮੁਕਾਬਲਿਆਂ 'ਚ ਦ੍ਰਵਿੜ ਦਾ ਸਭ ਤੋਂ ਵੱਧ ਸਕੋਰ 270 ਦੌੜਾਂ ਦਾ ਰਿਹਾ ਹੈ ਤੇ ਵਨ-ਡੇ ਮੁਕਾਬਲਿਆਂ 'ਚ ਦ੍ਰਵਿੜ ਦੀ ਸਭ ਤੋਂ ਵੱਡੀ ਪਾਰੀ 153 ਦੌੜਾਂ ਦੀ ਰਹੀ।
ਇਸ ਖ਼ਾਸ ਮੌਕੇ ਉੱਤੇ ਕਈ ਦਿੱਗਜ ਕ੍ਰਿਕੇਟਰਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਟਵੀਟ ਕੀਤਾ ਹੈ। ਰਾਹੁਲ ਦ੍ਰਵਿੜ ਨੇ ਆਪਣੇ ਕਰੀਅਰ ਵਿੱਚ 164 ਟੈਸਟ ਮੈਚਾਂ ਵਿੱਚ 286 ਪਾਰੀਆਂ 13,288 ਦੌੜਾਂ, 36 ਸੈਂਕੜੇ, 63 ਅਰਧ-ਸੈਂਕੜੇ, 52.31 ਔਸਤ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਰਾਹੁਲ ਨੇ ਵਨ-ਡੇ ਮੈਚਾਂ ਵਿੱਚ 344 ਮੈਚ, 318 ਪਾਰੀਆਂ, 10,889 ਦੌੜਾਂ, 12 ਸੈਂਕੜਾ, 83 ਅਰਧ ਸੈਂਕੜਾ, 39.16 ਔਸਤ ਹਾਸਲ ਕੀਤੀਆਂ ਹਨ।