ਪੰਜਾਬ

punjab

ETV Bharat / sports

ਆਈਸੀਸੀ ਮਹਿਲਾ ਵਿਸ਼ਵ ਕੱਪ 2022 ਦਾ ਅਧਿਕਾਰਤ ਗਾਣਾ ਬਣਿਆ 'ਗਰਲ ਗੈਂਗ'

ਨਿਊਜ਼ੀਲੈਂਡ ਦੇ ਗਾਇਕ ਗਿਨ ਵਿਗਮੋਰ ਦੇ ਗਾਣੇ ਦੀ ਅਧਿਕਾਰਤ ਪੁਸ਼ਟੀ ਹੋਣ ਤੋਂ ਬਾਅਦ, ਉਨ੍ਹਾਂ ਕਿਹਾ, "ਜਦੋਂ ਤੁਸੀਂ ਦੁਨੀਆ ਲਈ ਗਾਉਂਦੇ ਹੋ, ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕੀ ਹੋਣ ਵਾਲਾ ਹੈ। ਤੁਸੀਂ ਬੱਸ ਉਮੀਦ ਕਰਦੇ ਹੋ। ਮੈਂ ਵੀ ਸੋਚਿਆ ਕਿ ਮੈਨੂੰ ਥੀਮ ਸੌਂਗ ਬਣਾਉਣਾ ਚਾਹੀਦਾ। ਪਰ ਜਦੋਂ ਆਈਸੀਸੀ ਨੇ ਬੁਲਾਇਆ ਤਾਂ ਮੈਨੂੰ ਇਹ ਬਹੁਤ ਪਸੰਦ ਆਇਆ।"

ਆਈਸੀਸੀ ਮਹਿਲਾ ਵਿਸ਼ਵ ਕੱਪ 2022 ਦਾ ਅਧਿਕਾਰਤ ਗਾਣਾ ਬਣਿਆ 'ਗਰਲ ਗੈਂਗ'
ਆਈਸੀਸੀ ਮਹਿਲਾ ਵਿਸ਼ਵ ਕੱਪ 2022 ਦਾ ਅਧਿਕਾਰਤ ਗਾਣਾ ਬਣਿਆ 'ਗਰਲ ਗੈਂਗ'

By

Published : Mar 19, 2021, 10:16 AM IST

ਮਾਉਂਟ ਮੋਂਗਾਨੁਈ: ਨਿਊਜ਼ੀਲੈਂਡ ਦੀ ਗਾਇਕਾ ਗਿਨ ਵਿਗਮੋਰ ਵੱਲੋਂ ਗਾਏ ਗਏ ਟਰੈਕ 'ਗਰਲ ਗੈਂਗ' ਨੂੰ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਦਾ ਅਧਿਕਾਰਤ ਗਾਣਾ ਘੋਸ਼ਿਤ ਕੀਤਾ ਗਿਆ ਹੈ।

ਮਹਿਲਾ ਵਿਸ਼ਵ ਕੱਪ 2022 ਦਾ ਆਯੋਜਨ ਨਿਊਜ਼ੀਲੈਂਡ ਵਿੱਚ 4 ਮਾਰਚ ਤੋਂ 3 ਅਪ੍ਰੈਲ, 2020 ਤੱਕ ਕੀਤਾ ਜਾਵੇਗਾ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਇਸ ਗੱਲ ਦਾ ਐਲਾਨ ਮਾਉਂਟ ਮੋਨਗਨੁਈ ਦੇ ਬੀਚ 'ਤੇ ਇਕ ਪ੍ਰੋਗਰਾਮ ਦੌਰਾਨ ਵਿੱਗਮੋਰ ਦੇ ਹੱਥ ਵਿੱਚ ਵਿਸ਼ਵ ਕੱਪ ਟਰਾਫੀ ਦਿੰਦੇ ਹੋਏ ਕੀਤਾ।

ਆਈਸੀਸੀ ਮਹਿਲਾ ਵਿਸ਼ਵ ਕੱਪ

ਗਿਨ ਵਿਗਮੋਰ ਨੇ ਕਿਹਾ, "ਜਦੋਂ ਤੁਸੀਂ ਦੁਨੀਆ ਲਈ ਗਾਉਂਦੇ ਹੋ, ਤੁਹਾਨੂੰ ਨਹੀਂ ਪਤਾ ਹੁੰਦਾ ਕਿ ਕੀ ਹੋਣ ਵਾਲਾ ਹੈ। ਤੁਸੀਂ ਬੱਸ ਉਮੀਦ ਕਰਦੇ ਹੋ, ਮੈਂ ਇਹ ਵੀ ਸੋਚਿਆ ਸੀ ਕਿ ਮੈਨੂੰ ਇੱਕ ਥੀਮ ਗਾਣਾ ਬਣਾਉਣਾ ਚਾਹੀਦਾ ਹੈ। ਪਰ ਜਦੋਂ ਆਈ.ਸੀ.ਸੀ. ਨੇ ਮੈਨੂੰ ਬੁਲਾਇਆ ਤਾਂ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ। ਮੈਂ ਕਾਫ਼ੀ ਉਤਸ਼ਾਹਤ ਹਾਂ।"

ਆਈਸੀਸੀ ਮਹਿਲਾ ਵਿਸ਼ਵ ਕੱਪ ਦਾ ਆਯੋਜਨ ਇਸ ਤੋਂ ਪਹਿਲਾਂ 2021 ਵਿੱਚ 6 ਫਰਵਰੀ ਤੋਂ 7 ਮਾਰਚ ਤੱਕ ਹੋਣਾ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ABOUT THE AUTHOR

...view details