ਪੰਜਾਬ

punjab

By

Published : May 3, 2020, 11:19 PM IST

ETV Bharat / sports

ਵਰਤਮਾਨ ਸਥਿਤੀ ਖ਼ਤਰਨਾਕ ਪਿੱਚ 'ਤੇ ਟੈਸਟ ਖੇਡਣ ਵਰਗੀ: ਗਾਂਗੁਲੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਕੋਵਿਡ-19 ਮਹਾਂਮਾਰੀ ਦੇ ਕਾਰਨ ਹੋਏ ਨੁਕਸਾਨ ਤੋਂ ਬੇਹੱਦ ਦੁਖੀ ਅਤੇ ਡਰੇ ਹੋਏ ਹਨ। ਉਨ੍ਹਾਂ ਇਸ ਸੰਕਟ ਦੀ ਤੁਲਨਾ ਖ਼ਤਰਨਾਕ ਪਿੱਚ ਉੱਤੇ ਟੈਸਟ ਮੈਚ ਖੇਡਣ ਨਾਲ ਕੀਤੀ ਹੈ।

ਵਰਤਮਾਨ ਸਥਿਤੀ ਖ਼ਤਰਨਾਕ ਪਿੱਚ 'ਤੇ ਟੈਸਟ ਖੇਡਣ ਵਰਗੀ ਹੈ : ਗਾਂਗੁਲੀ
ਵਰਤਮਾਨ ਸਥਿਤੀ ਖ਼ਤਰਨਾਕ ਪਿੱਚ 'ਤੇ ਟੈਸਟ ਖੇਡਣ ਵਰਗੀ ਹੈ : ਗਾਂਗੁਲੀ

ਹੈਦਰਾਬਾਦ: ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਇੱਕ ਪ੍ਰੋਗਰਾਮ ਦੌਰਾਨ ਕੋਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਦੇ ਦਿਨਾਂ ਦੀ ਜ਼ਿੰਦਗੀ ਉੱਤੇ ਗੱਲ ਕੀਤੀ। ਇਸ ਬੀਮਾਰੀ ਦੇ ਕਾਰਨ ਦੁਨੀਆਂ ਭਰ ਵਿੱਚ ਹਾਲੇ 34 ਲੱਖ ਲੋਕ ਸੰਕਰਮਿਤ ਹਨ ਜਦਕਿ 2 ਲੱਖ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਅਸੀਂ ਸਾਰੇ ਮਿਲ ਕੇ ਇਹ ਮੈਚ ਜਿੱਤਣ 'ਚ ਸਫ਼ਲ ਹੋਵਾਂਗੇ

ਗਾਂਗੁਲੀ ਨੇ ਕਿਹਾ ਕਿ ਇਹ ਬੇਹੱਦ ਖ਼ਤਰਨਾਕ ਪਿੱਚ ਉੱਤੇ ਟੈਸਟ ਮੈਚ ਖੇਡਣ ਵਾਲੀ ਸਥਿਤੀ ਹੈ। ਗੇਂਦ ਸੀਮ ਵੀ ਕਰ ਰਹੀ ਹੈ ਅਤੇ ਸਪਿਨ ਵੀ ਲੈ ਰਹੀ ਹੈ। ਬੱਲੇਬਾਜ਼ ਦੇ ਕੋਲ ਗਲਤੀ ਦੀ ਬਹੁਤ ਘੱਟ ਗੁੰਜਾਇਸ਼ ਹੈ। ਇਸ ਲਈ ਬੱਲੇਬਾਜ਼ ਨੂੰ ਗ਼ਲਤੀ ਕਰਨ ਤੋਂ ਬਚਦੇ ਹੋਏ ਵਿਕਟ ਨੂੰ ਬਚਾ ਕੇ ਦੌੜਾਂ ਬਣਾਉਣੀਆਂ ਹੋਣਗੀਆਂ ਅਤੇ ਇਹ ਟੈਸਟ ਮੈਚ ਜਿੱਤਣਾ ਹੋਵੇਗਾ।

ਗਾਂਗੁਲੀ ਨੇ ਆਪਣੇ ਜ਼ਮਾਨੇ ਵਿੱਚ ਕਈ ਦਿੱਗਜ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਸ ਵਿੱਚ ਸਫ਼ਲ ਸਾਬਤ ਹੋਏ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖੇਡ ਦੇ ਮੁਸ਼ਕਿਲ ਪਲਾਂ ਅਤੇ ਵਰਤਮਾਨ ਦੇ ਸਿਹਤ ਸੰਕਟ ਨੂੰ ਇੱਕ ਵਰਗਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਮੁਸ਼ਕਿਲ ਸਥਿਤੀ ਹੈ, ਪਰ ਉਮੀਦ ਹੈ ਕਿ ਅਸੀਂ ਸਾਰੇ ਮਿਲ ਕੇ ਇਹ ਮੈਚ ਜਿੱਤਣ ਵਿੱਚ ਸਫ਼ਲ ਰਹਾਂਗੇ।

ਗਾਂਗੁਲੀ ਨੂੰ ਕੋਰੋਨਾ ਤੋਂ ਲੱਗਦਾ ਹੈ ਡਰ

ਗਾਂਗੁਲੀ ਨੇ ਇਸ ਮਹਾਂਮਾਰੀ ਦੇ ਕਾਰਨ ਕਈ ਲੋਕਾਂ ਦੇ ਜਾਨ ਗੁਆਉਣ ਅਤੇ ਇਸ ਨਾਲ ਹੋਏ ਭਾਰੀ ਨੁਕਸਾਨ ਉੱਤੇ ਦੁੱਖ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਵਰਤਮਾਨ ਸਥਿਤੀ ਨੂੰ ਦੇਖ ਕੇ ਅਸਲ ਵਿੱਚ ਖ਼ੁਸ਼ ਨਹੀਂ ਹਾਂ ਕਿਉਂਕਿ ਬਹੁਤ ਸਾਰੇ ਲੋਕ ਇਸ ਤੋਂ ਪੀੜਤ ਹਨ।ਅਸੀਂ ਹਾਲੇ ਵੀ ਇਹ ਸਮਝ ਨਹੀਂ ਆ ਰਿਹਾ ਕਿ ਇਸ ਮਹਾਂਮਾਰੀ ਨੂੰ ਕਿਵੇਂ ਕਾਬੂ ਕਰਨਾ ਹੈ।

ABOUT THE AUTHOR

...view details