ਪੰਜਾਬ

punjab

By

Published : Aug 23, 2020, 5:06 PM IST

ETV Bharat / sports

ਧੋਨੀ 'ਚ ਵੱਡੇ ਸ਼ਾਟ ਖੇਡਣ ਦੀ ਕਾਬਲਿਅਤ ਸੀ, ਉਹ ਅਨੋਖੇ ਸਨ: ਗਾਂਗੁਲੀ

ਬੀਸੀਸੀਆਈ ਦੇ ਮੌਜੂਦਾ ਮੁਖੀ ਨੇ ਕਿਹਾ ਕਿ ਜਦੋਂ ਮੈਂ ਸੰਨਿਆਸ ਲਿਆ ਸੀ ਤਾਂ ਮੈਂ ਕਈ ਵਾਰ ਆਪਣੇ ਵਿਚਾਰ ਰੱਖੇ ਕਿ ਧੋਨੀ ਨੂੰ ਉੱਪਰੀ ਕ੍ਰਮ ਵਿੱਚ ਖੇਡਣਾ ਚਾਹੀਦਾ ਹੈ।

ਧੋਨੀ 'ਚ ਵੱਡੇ ਸ਼ਾਟ ਖੇਡਣ ਦੀ ਕਾਬਲਿਅਤ ਸੀ, ਉਹ ਅਨੋਖੇ ਸਨ: ਗਾਂਗੁਲੀ
ਧੋਨੀ 'ਚ ਵੱਡੇ ਸ਼ਾਟ ਖੇਡਣ ਦੀ ਕਾਬਲਿਅਤ ਸੀ, ਉਹ ਅਨੋਖੇ ਸਨ: ਗਾਂਗੁਲੀ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਸੰਨਿਆਸ ਲੈਣ ਵਾਲੇ ਮਹਿੰਦਰ ਸਿੰਘ ਧੋਨੀ ਵਿੱਚ ਵੱਡੇ ਸ਼ਾਟਸ ਖੇਡਣ ਦੀ ਕਾਬਲਿਅਤ ਸੀ ਅਤੇ ਇਸ ਲਈ ਉਨ੍ਹਾਂ ਨੇ ਬੱਲੇਬਾਜ਼ੀ ਕ੍ਰਮ ਵਿੱਚ ਉੱਪਰ ਲਿਆਉਣਾ ਅਤੇ ਆਜ਼ਾਦੀ ਨਾਲ ਆਪਣਾ ਖੇਡ ਖੇਡਣ ਦੇਣਾ ਜ਼ਰੂਰੀ ਸੀ।

ਭਾਰਤ ਨੂੰ ਸਾਰੀਆਂ ਆਈਸੀਸੀ ਟ੍ਰਾਫ਼ੀ ਦਵਾਉਣ ਵਾਲੇ ਕਪਤਾਨ ਧੋਨੀ ਨੇ 15 ਅਗਸਤ ਨੂੰ ਅੰਤਰ-ਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਗਾਂਗੁਲੀ ਨੇ ਆਪਣੀ ਕਪਤਾਨੀ ਵਿੱਚ ਧੋਨੀ ਨੂੰ 2005 ਵਿੱਚ ਵਿਸ਼ਾਖਾਪਟਨਮ ਵਿੱਚ ਪਾਕਿਸਤਾਨ ਵਿਰੁੱਧ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਨੰਬਰ-3 ਉੱਤੇ ਭੇਜਿਆ ਸੀ। ਧੋਨੀ ਕਪਤਾਨ ਦੇ ਭਰੋਸੇ ਉੱਤਰੇ ਸਨ ਅਤੇ 148 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਝੋਲੀ ਜਿੱਤ ਪਾਈ ਸੀ।

ਮਹਿੰਦਰ ਸਿੰਘ ਧੋਨੀ ਇੱਕ ਸਾਟ ਦੌਰਾਨ।

ਗਾਂਗੁਲੀ ਨੇ ਸਪੋਰਟਸਤਰਕ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਧੋਨੀ ਨੂੰ ਵਿਸ਼ਾਖਾਪਟਨਮ ਵਿੱਚ ਨੰਬਰ-3 ਉੱਤੇ ਖੇਡਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਸ਼ਾਨਦਾਰ ਸੈਂਕੜਾ ਲਾਇਆ ਸੀ। ਉਨ੍ਹਾਂ ਨੇ ਜਦ ਵੀ ਜ਼ਿਆਦਾ ਓਵਰ ਖੇਡਣ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੇ ਵੱਡਾ ਸਕੌਰ ਬਣਾਇਆ ਹੈ।

ਸਚਿਨ ਤੇਂਦੁਲਕਰ ਜੇ ਨੰਬਰ 6 ਉੱਤੇ ਖੇਡਦੇ ਰਹਿੰਦੇ ਤਾਂ ਉਹ ਅੱਜ ਸਚਿਨ ਤੇਂਦੁਲਕਰ ਨਾ ਬਣਦੇ, ਕਿਉਂਕਿ ਹੇਠਲੇ ਨੰਬਰ ਉੱਤੇ ਤੁਹਾਨੂੰ ਗੇਂਦਾਂ ਖੇਡਣ ਨੂੰ ਘੱਟ ਮਿਲਦੀਆਂ ਹਨ।

ਗਾਂਗੁਲੀ ਨੇ ਕਿਹਾ ਕਿ ਚੈਂਲੇਜ਼ਰ ਟ੍ਰਾਫ਼ੀ ਸੀ, ਉਨ੍ਹਾਂ ਨੇ ਮੇਰੀ ਟੀਮ ਤੋਂ ਸਲਾਮੀ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਾਇਆ ਸੀ। ਮੈਨੂੰ ਇਹ ਪਤਾ ਸੀ। ਖਿਡਾਰੀ ਉਦੋਂ ਬਣਦਾ ਹੈ, ਜਦ ਉਸ ਨੂੰ ਉੱਪਰ ਭੇਜਿਆ ਜਾਂਦਾ ਹੈ, ਤੁਸੀਂ ਹੇਠਲੇ ਕ੍ਰਮ ਵਿੱਚ ਰੱਖ ਕੇ ਕਿਸੇ ਨੂੰ ਖਿਡਾਰੀ ਨਹੀਂ ਬਣਾ ਸਕਦੇ। ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਡ੍ਰੈਸਿੰਗ ਰੂਮ ਵਿੱਚ ਬੈਠ ਕੇ ਤੁਸੀਂ ਵੱਡੇ ਖਿਡਾਰੀ ਨਹੀਂ ਬਣ ਸਕਦੇ। ਉਨ੍ਹਾਂ ਵਿੱਚ ਜਿਸ ਤਰ੍ਹਾਂ ਦੀ ਕਾਬਲਿਅਤ ਸੀ, ਖ਼ਾਸ ਕਰ ਕੇ ਛੱਕੇ ਮਾਰਨ ਦੀ, ਉਹ ਘੱਟ ਹੀ ਲੋਕਾਂ ਵਿੱਚ ਹੁੰਦੀ ਹੈ।

ABOUT THE AUTHOR

...view details