ਪੰਜਾਬ

punjab

By

Published : Nov 24, 2019, 1:44 AM IST

ETV Bharat / sports

ਡੇ-ਨਾਈਟ ਟੇਸਟ ਮੈਚ: ਦੂਜੇ ਦਿਨ ਬੰਗਲਾਦੇਸ਼ ਨੇ ਬਣਾਈਆਂ 6 ਵਿਕਟਾਂ 'ਤੇ 152 ਦੌੜਾਂ

ਡੇ-ਨਾਈਟ ਟੇਸਟ ਮੈਚ ਦੇ ਦੂਜੇ ਦਿਨ ਬੰਗਲਾਦੇਸ਼ ਨੇ 6 ਵਿਕੇਟ 'ਤੇ 152 ਦੌੜਾਂ ਬਣਾਈਆਂ। ਉੱਥੇ ਹੀ ਭਾਰਤ ਜਿੱਤ ਤੋਂ 4 ਵਿਕਟਾਂ ਦੂਰ ਹੈ।

ਫ਼ੋਟੋ

ਕੋਲਕਾਤਾ: ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੇ 136, ਅਜਿੰਕਯ ਰਹਾਣੇ ਦੀਆਂ 51 ਦੌੜਾਂ ਦੇ ਦਮ ਉੱਤੇ ਦੂਜੇ ਦਿਨ ਸੈਸ਼ਨ ਵਿੱਚ ਆਪਣੀ ਪਹਿਲੀ ਪਾਰੀ ਵਿੱਚ 9 ਵਿਕਟਾਂ ਦੇ ਨੁਕਸਾਨ ਉੱਤੇ 347 ਦੌੜਾਂ ਉੱਤੇ ਐਲਾਨ ਕਰ 241 ਦੌੜਾਂ ਵਿੱਚ ਵਾਧਾ ਲਿਆ। ਪਹਿਲੀ ਪਾਰੀ ਵਿੱਚ ਬੰਗਲਾਦੇਸ਼ 106 ਦੌੜਾਂ ਵਿੱਚ ਹੀ ਢੇਰ ਹੋ ਗਈ ਸੀ। ਮਹਿਮਾਨ ਟੀਮ ਅਜੇ ਵੀ ਭਾਰਤ ਤੋਂ 89 ਦੌੜਾਂ ਤੋਂ ਪਿੱਛੇ ਹੈ।

ਧੰਨਵਾਦ ਬੀਸੀਸੀਆਈ

ਇਸ਼ਾਂਤ ਨੇ ਝਟਕੇ ਵਿਕਟ

ਇਸ ਤੋਂ ਬਾਅਦ, ਭਾਰਤੀ ਗੇਂਦਬਾਜ਼ਾਂ ਨੇ ਆਪਣਾ ਕੰਮ ਕੀਤਾ ਅਤੇ ਬੰਗਲਾਦੇਸ਼ ਦੀਆਂ ਵਿਕਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਪਾਰੀ ਵਿਚ ਪੰਜ ਵਿਕਟਾਂ ਲੈਣ ਵਾਲੇ ਇਸ਼ਾਂਤ ਸ਼ਰਮਾ ਨੇ ਜਿੱਥੋ ਖ਼ਤਮ ਕੀਤਾ ਸੀ, ਦੂਜੀ ਪਾਰੀ ਦੀ ਉੱਥੋ ਹੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੰਜਵੀਂ ਗੇਂਦ 'ਤੇ ਸ਼ਾਦਮਾਨ ਇਸਲਾਮ ਨੂੰ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਵਾਪਸ ਭੇਜ ਦਿੱਤਾ। ਆਪਣੀ ਦੂਜੇ ਅਤੇ ਤੀਜੇ ਓਵਰ 'ਚ ਕਪਤਾਨ ਮੋਮਿਨੂਲ ਹਕ ਨੂੰ ਵੀ ਖ਼ਾਤਾ ਨਹੀਂ ਖੋਲ੍ਹਣ ਦਿੱਤਾ।

13 ਦੌੜਾਂ 'ਤੇ ਡਿੱਗੀਆ 4 ਵਿਕਟਾਂ

ਉਮੇਸ਼ ਯਾਦਵ ਨੇ ਨੌਂ ਦੇ ਕੁਲ ਸਕੋਰ 'ਤੇ ਮੁਹੰਮਦ ਮਿਥੁਨ ਨੂੰ ਪਵੇਲੀਅਨ ਵਾਪਸ ਭੇਜ ਦਿੱਤਾ ਅਤੇ ਮਹਿਮਾਨ ਟੀਮ ਨੂੰ ਤੀਜਾ ਝਟਕਾ ਦਿੱਤਾ। ਦੂਜੇ ਸਿਰੇ 'ਤੇ ਖੜ੍ਹੇ ਸਲਾਮੀ ਬੱਲੇਬਾਜ਼ ਇਮਰੂਲ ਕਾਇਸ ਕਿਸੇ ਤਰ੍ਹਾਂ ਪੰਜ ਦੌੜਾਂ ਦੇ ਨਿੱਜੀ ਸਕੋਰ' ਤੇ ਪਹੁੰਚ ਸਨ, ਪਰ ਇਸ਼ਾਂਤ ਨੇ ਪੱਕਾ ਕਰ ਦਿੱਤਾ ਕਿ ਉਹ ਇਸ ਤੋਂ ਅੱਗੇ ਨਹੀਂ ਜਾ ਸਕਣਗੇ। 13 ਦੌੜਾਂ 'ਤੇ ਚਾਰ ਵਿਕਟਾਂ, ਇਹ ਅੰਕੜੇ ਬੰਗਲਾਦੇਸ਼ ਦੇ ਸਕੋਰ ਬੋਰਡ 'ਤੇ ਸਨ।

ਇਸ਼ਾਂਤ ਨੇ ਬੰਗਲਾਦੇਸ਼ ਦਾ ਦਿੱਤਾ ਪੰਜਵਾਂ ਝਟਕਾ

ਧੰਨਵਾਦ ਬੀਸੀਸੀਆਈ

ਰਹੀਮ ਦਾ ਸੰਘਰਸ਼ ਇਥੋਂ ਸ਼ੁਰੂ ਹੋਇਆ ਜਿਸ ਵਿੱਚ ਮਹਮੁਦੁੱਲਾ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਮਹਮੁਦੁੱਲਾ ਨੇ ਹਾਲਾਂਕਿ 39 ਦੇ ਨਿੱਜੀ ਸਕੋਰ 'ਤੇ ਮਾਸਪੇਸ਼ੀਆਂ ਵਿੱਚ ਖਿੱਚ ਪੈਣ ਕਾਰਨ ਰਿਟਾਇਰ ਹੋ ਗਏ। ਉਨ੍ਹਾਂ ਦੀ ਥਾਂ 'ਤੇ ਬੱਲੇਬਾਜੀ ਕਰਨ ਆਏ ਮੇਹੇਦੀ ਹਸਨ ਮਿਰਾਜ 15 ਦੌੜਾਂ ਤੋਂ ਅੱਗੇ ਵੱਧ ਸਕੇ। ਇਸ਼ਾਂਤ ਨੇ ਉਨ੍ਹਾਂ ਨੂੰ 133 ਦੇ ਕੁਲ ਦੌੜਾਂ ਉੱਤੇ ਪਵੇਲੀਅਨ ਭੇਜ ਕੇ ਬੰਗਲਾਦੇਸ਼ ਨੂੰ ਪੰਜਵਾਂ ਝਟਕਾ ਦਿੱਤਾ।

ਉੱਥੇ ਹੀ ਰਹੀਮ ਨੇ ਆਪਣਾ ਅਰਧ ਸੈਂਕੜਾ ਪੂਰੀ ਕੀਤਾ। ਦਿਨ ਦੇ ਖੇਡ ਦੇ ਖ਼ਤਮ ਹੋਣ ਤੱਕ 70 ਗੇਂਦਾਂ ਉੱਤੇ 10 ਚੌਕਿਆਂ ਦਾ ਮਦਦ ਨਾਲ 59 ਦੌੜਾਂ ਬਣਾ ਲਿਆ ਹੈ। ਇੰਪਾਇਰ ਨੇ ਇੱਕ ਵਾਰ ਉਨ੍ਹਾਂ ਨੂੰ ਰਵੀਚੰਦਰਨ ਅਸ਼ਿਵਨ ਦੀ ਗੇਂਦ ਉੱਤੇ ਐਲਬੀਡਬਲਿਊ ਆਉਟ ਦੇ ਦਿੱਤਾ ਸੀ ਪਰ ਰਹੀਮ ਨੇ ਤੁਰੰਤ ਰਿਵਊ ਜਿਸ ਵਿੱਚ ਉਹ ਬਚ ਗਏ।

ਉਮੇਸ਼ ਨੇ ਹਾਲਾਂਕਿ 152 ਦੀਆਂ ਕੁਲ ਦੌੜਾਂ ਉੱਤੇ ਤਾਇਜੁਲ ਇਸਲਾਮ ਨੂੰ 11 ਦੌੜਾਂ ਉ4ਤੇ ਆਉਟ ਕਰ ਕੇ ਭਾਰਤ ਨੂੰ ਛੇਵੀਂ ਸਫ਼ਲਤਾ ਦਿਲਾਈ ਤੇ ਇਸ ਦਿਨ ਦੇ ਖੇਡ ਨੂੰ ਖ਼ਤਮ ਕਰ ਦਿੱਤਾ। ਭਾਰਤ ਲਈ ਇਸ਼ਾਂਤ ਨੇ 4 ਤੇ ਉਮੇਸ਼ ਨੇ 2 ਵਿਕਟ ਲਏ।
ਕੋਹਲੀ ਨੇ ਵੀ ਕਪਤਾਨੀ ਦੇ ਤੌਰ ਉ4ਤੇ 20ਵਾਂ ਸੈਂਕੜਾਂ ਲਗਾਇਆ। ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖ਼ਿਡਾਰੀਆਂ ਦੀ ਸੂਚੀ ਵਿੱਚ ਵਿਰਾਟ ਕੋਹਲੀ ਦੂਜੇ ਨੰਬਰ ਉੱਤੇ ਆ ਗਏ ਹਨ।

ਧੰਨਵਾਦ ਬੀਸੀਸੀਆਈ

ਇਹ ਵੀ ਪੜ੍ਹੋ: AIFF ਨੇ ਡੋਪਿੰਗ ਨੂੰ ਖ਼ਤਮ ਕਰਨ ਲਈ ਨਾਡਾ ਨਾਲ ਕੀਤੀ ਭਾਈਵਾਲੀ

ਕੋਹਲੀ ਤੋਂ ਬਾਅਦ ਭਾਰਤ ਨੇ ਰਵੀਚੰਦਰਨ ਅਸ਼ਿਵਨ (9), ਉਮੇਸ਼ ਯਾਦਵ (0) ਤੇ ਇਸ਼ਾਂਤ ਸ਼ਰਮਾ (0) ਦੇ ਵਿਕੇਟ ਖੋ ਲਏ। ਮੁਹੰਮਦ ਸ਼ਮੀ 10 ਅਤੇ ਰਿਦਿਮਾਨ ਸਾਹਾ 17 ਦੌੜਾਂ ਬਣਾ ਕੇ ਨਾਬਾਦ ਪਰਕੇ। ਬੰਗਲਾਦੇਸ਼ ਲਈ ਅਲ ਅਮਿਨ ਹੁਸੈਨ, ਇਬਾਦਤ ਨੇ ਤਿੰਨ-ਤਿੰਨ ਵਿਕਟ ਲਏ। ਅਬੁ ਜਾਏਦ ਦੇ ਹਿੱਸੇ ਦੋ ਸਫ਼ਲਤਾਵਾਂ ਆਈਆਂ। ਇੱਕ ਲਿਕੇਟ ਤਾਇਜੁਲ ਦੇ ਹਿੱਸੇ ਆਈ।

ABOUT THE AUTHOR

...view details