ਪੰਜਾਬ

punjab

ਦੇਸ਼ ਦੇ ਸਾਹਮਣੇ ਕ੍ਰਿਕਟ ਬਹੁਤ ਛੋਟੀ ਚੀਜ਼: ਹਰਭਜਨ ਸਿੰਘ

By

Published : Mar 29, 2020, 10:15 PM IST

ਭਾਰਤੀ ਸਪਿਨਰ ਹਰਭਜਨ ਸਿੰਘ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਬਾਰੇ ਚਿੰਤਾ ਵਿੱਚ ਹਨ ਜੋ ਆਪਣੇ ਘਰਾਂ ਤੱਕ ਪਹੁੰਚਣ ਦੇ ਲਈ ਮੈਟਰੋ ਸਿਟੀ ਛੱਡ ਰਹੇ ਹਨ। ਹਰਭਜਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੌਕਡਾਊਨ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਮਜ਼ਦੂਰਾਂ ਦੇ ਲਈ ਕੁੱਝ ਵਿਵਸਥਾ ਕਰਨੀ ਚਾਹੀਦੀ ਸੀ।

ਦੇਸ਼ ਦੇ ਸਾਹਮਣੇ ਕ੍ਰਿਕਟ ਬਹੁਤ ਛੋਟੀ ਚੀਜ਼ ਹੈ : ਹਰਭਜਨ ਸਿੰਘਦੇਸ਼ ਦੇ ਸਾਹਮਣੇ ਕ੍ਰਿਕਟ ਬਹੁਤ ਛੋਟੀ ਚੀਜ਼ ਹੈ : ਹਰਭਜਨ ਸਿੰਘ
ਦੇਸ਼ ਦੇ ਸਾਹਮਣੇ ਕ੍ਰਿਕਟ ਬਹੁਤ ਛੋਟੀ ਚੀਜ਼ ਹੈ : ਹਰਭਜਨ ਸਿੰਘ

ਨਵੀਂ ਦਿੱਲੀ: ਭਾਰਤੀ ਸਪਿਨਰ ਹਰਭਜਨ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਇਸ ਸਮੇਂ ਕ੍ਰਿਕਟ ਦੇ ਬਾਰੇ ਨਹੀਂ ਸੋਚ ਰਹੇ ਹਨ ਕਿਉਂਕਿ ਇਸ ਸਥਿਤੀ ਦੀ ਤੁਲਨਾ ਵਿੱਚ ਕ੍ਰਿਕਟ ਬਹੁਤ ਛੋਟੀ ਚੀਜ਼ ਹੈ ਜਿਸ ਦਾ ਲੋਕ ਸਾਹਮਣਾ ਕਰ ਰਹੇ ਹਨ। ਵਰਤਮਾਨ ਸਮੇਂ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਲਈ 21 ਦਿਨਾਂ ਦਾ ਲੌਕਡਾਊਨ ਲਾਇਆ ਗਿਆ ਹੈ।

ਦੇਸ਼ ਦੇ ਸਾਹਮਣੇ ਕ੍ਰਿਕਟ ਬਹੁਤ ਛੋਟੀ ਚੀਜ਼ ਹੈ : ਹਰਭਜਨ ਸਿੰਘ

ਕ੍ਰਿਕਟ ਮੇਰੇ ਦਿਮਾਗ 'ਚ ਪਿਛਲੇ 15 ਦਿਨਾਂ ਤੋਂ ਆਈ ਹੀ ਨਹੀਂ

ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਇਸ ਸਮੇਂ ਕ੍ਰਿਕਟ ਮੇਰੇ ਦਿਮਾਗ ਵਿੱਚ ਪਿਛਲੇ 15 ਦਿਨਾਂ ਤੋਂ ਨਹੀਂ ਆਇਆ ਹੈ। ਦੇਸ਼ ਦੇ ਸਾਹਮਣੇ ਕ੍ਰਿਕਟ ਬਹੁਤ ਛੋਟੀ ਚੀਜ਼ ਹਨ। ਜੇ ਕ੍ਰਿਕਟ ਅਤੇ ਆਈਪੀਐੱਲ ਦੇ ਬਾਰੇ ਵਿੱਚ ਸੋਚਾਂਗਾ ਤਾਂ ਮੈਂ ਸਵਾਰਥੀ ਹੋ ਜਾਵਾਂਗਾ। ਸਾਡੀ ਪਹਿਲ ਸਿਹਤਮੰਦ ਰਹਿਣਾ ਹੈ। ਹਰਭਜਨ ਸਿੰਘ ਨੇ ਕਿਹਾ ਕਿ ਭਾਰਤ ਤਾਹੀਓਂ ਫਿੱਟ ਹੋਵੇਗਾ ਜਦ ਅਸੀਂ ਸੁਰੱਖਿਅਤ ਅਤੇ ਸਿਹਤਮੰਦ ਰਹਾਂਗਾ। ਖੇਡ ਮੇਰੇ ਵਿਚਾਰਾਂ ਵਿੱਚ ਵੀ ਨਹੀਂ ਹੈ।

ਦੇਸ਼ ਦੇ ਸਾਹਮਣੇ ਕ੍ਰਿਕਟ ਬਹੁਤ ਛੋਟੀ ਚੀਜ਼ ਹੈ : ਹਰਭਜਨ ਸਿੰਘ

ਉਨ੍ਹਾਂ ਨੇ ਕਿਹਾ ਇਹ ਇੱਕਜੁੱਟ ਰਹਿਣ ਦਾ ਸਮਾਂ ਹੈ ਅਤੇ ਤੁਸੀਂ ਇਸ ਦੇਸ਼ ਨੂੰ ਆਪਣੇ ਪੈਰਾਂ ਉੱਤੇ ਵਾਪਸ ਲਿਆਉਣ ਦੇ ਲਈ ਜੋ ਕੁੱਝ ਵੀ ਕਰ ਸਕਦੇ ਹਾਂ ਉਸ ਨੂੰ ਕਰਨ ਦੀ ਕੋਸ਼ਿਸ਼ ਕਰਨ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿੱਚ ਸਾਰੇ ਖੇਡ ਪ੍ਰਬੰਧ ਜਾਂ ਤਾਂ ਮੁੱਲਤਵੀ ਜਾਂ ਰੱਦ ਕਰ ਦਿੱਤੇ ਗਏ ਹਨ। ਇੰਡੀਅਨ ਪ੍ਰੀਮਿਅਰ ਲੀਗ ਦਾ 13ਵਾਂ ਪੜਾਅ ਵੀ 15 ਅਪ੍ਰੈਲ ਤੱਕ ਮੁਲਤਵੀ ਹੈ।

ਸਰਕਾਰ ਨੂੰ ਕੁੱਝ ਵਿਵਸਥਾ ਕਰਨੀ ਚਾਹੀਦੀ ਸੀ

39 ਸਾਲਾ ਮਸ਼ਹੂਰ ਗੇਂਦਬਾਜ਼ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਚਿੰਤਾ ਵਿੱਚ ਹਨ ਜੋ ਆਪਣੇ ਘਰਾਂ ਤੱਕ ਪਹੁੰਚਣ ਦੇ ਲਈ ਮੈਟਰੋ ਸਿਟੀਆਂ ਛੱਡ ਰਹੇ ਹਨ। ਉਨ੍ਹਾਂ ਮੁਤਾਬਕ ਸਰਕਾਰ ਨੂੰ ਲੌਕਡਾਊਨ ਕਰਨ ਤੋਂ ਪਹਿਲਾਂ ਮਜ਼ਦੂਰਾਂ ਦੇ ਲਈ ਕੋਈ ਵਿਵਸਥਾ ਕਰਨੀ ਚਾਹੀਦੀ ਸੀ।

ਮੈਨੂੰ ਲੱਗਦਾ ਹੈ ਕਿ ਐਲਾਨ ਕਰਨ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਕੋਲ ਰਹਿਣ ਦੇ ਲਈ ਘਰ, ਖਾਣ ਦੇ ਲਈ ਭੋਜਨ ਅਤੇ ਕਮਾਉਣ ਦੇ ਲਈ ਨੌਕਰੀ ਨਹੀਂ ਹੈ। ਸਰਕਾਰ ਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਭੋਜਨ ਅਤੇ ਪੈਸਾ ਮਿਲ ਜਾਵੇਗਾ ਪਰ ਹੁਣ ਉਹ ਘਰ ਵਾਪਸ ਜਾਣਾ ਚਾਹੁੰਦੇ ਹਨ। ਇਹ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ ਕਿ ਚੀਜ਼ਾਂ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ।

ਕਿਸੇ ਨੇ ਨਹੀਂ ਸੋਚਿਆ ਸੀ ਕਿ ਸਥਿਤੀ ਗੰਭੀਰ ਹੋ ਜਾਵੇਗੀ

ਉਨ੍ਹਾਂ ਨੇ ਕਿਹਾ ਕਿਸੇ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਸਥਿਤੀ ਗੰਭੀਰ ਹੋ ਜਾਵੇਗੀ ਅਤੇ ਸ਼ਹਿਰਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਚੀਜ਼ਾਂ ਇੰਨੀਆਂ ਤੇਜ਼ੀ ਨਾਲ ਬਦਲ ਗਈਆਂ ਹਨ ਕਿ ਸਰਕਾਰ ਨੂੰ ਵੀ ਸੋਚਣ ਦਾ ਸਮਾਂ ਨਹੀਂ ਮਿਲ ਰਿਹਾ। ਮੈਨੂੰ ਉਮੀਦ ਹੈ ਕਿ ਸਾਡੇ ਕੋਲ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਸਮਾਰਟ ਤਰੀਕਿਆਂ ਨਾਲ ਫ਼ੈਸਲਾ ਲੈਣ ਦਾ ਸਮੇਂ ਹੈ। ਮੈਂ ਸਮਝਦਾ ਹਾਂ ਕਿ ਲੋਕ ਆਪਣੇ ਘਰ ਕਿਉਂ ਜਾਣਾ ਚਾਹੁੰਦੇ ਹਾਂ ਕਿਉਂਕਿ ਉਹ ਆਪਣੇ ਲੋਕਾਂ ਦੇ ਨਾਲ ਰਹਿਣਾ ਚਾਹੁੰਦੇ ਹਨ।

ABOUT THE AUTHOR

...view details