ਢਾਕਾ : ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਬੰਗਲਾਦੇਸ਼ ਟੀਮ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਬੰਗਲਾਦੇਸ਼ ਕ੍ਰਿਕਟ ਟੀਮ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਵਿਰੁੱਧ ਆਪਣੀ ਮੰਗ ਨੂੰ ਲੈ ਕੇ ਹੜਤਾਲ ਉੱਤੇ ਜਾਣ ਦਾ ਫ਼ੈਸਲਾ ਕੀਤਾ ਤਾਂ ਹੁਣ ਕਪਤਾਨ ਸ਼ਾਕਿਬ ਅਲ ਹਸਨ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਬੋਰਡ ਨੇ ਟੈਸਟ ਅਤੇ ਟੀ20 ਕਪਤਾਨ ਸ਼ਾਕਿਬ ਵਿਰੁੱਦ 'ਕਾਰਨ ਦੱਸੋ' ਨੋਟਿਸ ਵੀ ਜਾਰੀ ਕੀਤਾ ਹੈ। ਦਰਅਸਲ ਸ਼ਾਕਿਬ ਨੇ ਟੈਲੀਕਾਮ ਕੰਪਨੀ ਦੇ ਨਾਲ ਡੀਲ ਕਰ ਕੇ ਬੋਰਡ ਦੇ ਨਿਯਮ ਅਤੇ ਸ਼ਰਤਾਂ ਦਾ ਉਲੰਘਣ ਕੀਤਾ ਸੀ ਜਿਸ ਤੋਂ ਬਾਅਦ ਬੋਰਡ ਨੂੰ ਅਜਿਹਾ ਕਦਮ ਚੁੱਕਣਾ ਪਿਆ।
ਬੋਰਡ ਦੇ ਪ੍ਰਧਾਨ ਨਜਮੁੱਲ ਹਸਨ ਨੇ ਕਿਹਾ ਕਿ ਜੇ ਸ਼ਾਕਿਬ ਨੇ ਸਹੀ ਜਵਾਬ ਨਹੀਂ ਦਿੱਤਾ ਤਾਂ ਉਸ ਦੇ ਵਿਰੁੱਧ ਸਖ਼ਤ ਕਦਮ ਚੁੱਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਕਿਸੇ ਟੈਲੀਕਾਮ ਕੰਪਨੀ ਦੇ ਨਾਲ ਇਕਰਾਰ ਨਹੀਂ ਕਰ ਸਕਦੇ ਅਤੇ ਇਸ ਦੀ ਵਜ੍ਹਾ ਸਾਡੇ ਇਕਰਾਰ ਦਸਤਾਵੇਜ਼ਾਂ ਵਿੱਚ ਸਾਫ਼-ਸਾਫ਼ ਲਿਖੀ ਗਈ ਹੈ।
ਨਜਮੁੱਲ ਹਸਨ ਨੇ ਅੱਗੇ ਕਿਹਾ ਕਿ ਅਸੀਂ ਕੰਪਨੀ ਅਤੇ ਸ਼ਾਕਿਬ ਦੋਵਾਂ ਤੋਂ ਮੁਆਵਜ਼ੇ ਦੇ ਮੰਗ ਕਰਾਂਗੇ। ਅਸੀਂ ਸ਼ਾਕਿਬ ਨੂੰ ਇਸ ਲਈ ਨੋਟਿਸ ਭੇਜਿਆ ਹੈ ਕਿ ਉਹ ਆਪਣੀ ਸਫ਼ਾਈ ਵਿੱਚ ਕੁੱਝ ਕਹਿਣ। ਅਸੀਂ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਉਹ ਦੱਸ ਸਕਣ ਕਿ ਉਨ੍ਹਾਂ ਨੇ ਕੋਈ ਵੀ ਨਿਯਮ ਨਹੀਂ ਤੋੜਿਆ ਹੈ।
ਅਭਿਆਸ ਸੈਸ਼ਨ ਵਿੱਚ ਵੀ ਨਹੀਂ ਪਹੁੰਚੇ ਸ਼ਾਕਿਬ
ਸ਼ਾਕਿਬ ਨੇ ਸ਼ੁੱਕਰਵਾਰ ਨੂੰ ਮੀਰਪੁਰ ਦੇ ਨੈਸ਼ਨਲ ਕ੍ਰਿਕਟ ਸਟੇਡਿਅਮ ਵਿੱਚ ਹੋਏ ਟ੍ਰੇਨਿੰਗ ਕੈਂਪ ਦਾ ਅਭਿਆਸ ਸੈਸ਼ਨ ਵਿੱਚ ਵੀ ਭਾਗ ਨਹੀਂ ਲਿਆ ਸੀ। ਜੋ ਕਿ ਭਾਰਤ ਦੇ ਨਾਲ ਟੀ-20 ਟੈਸਟ ਲੜੀ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। ਟੀਮ ਦੇ ਮੁੱਖ ਕੋਟ ਰਸੇਲ ਡੋਮਿੰਗੋ ਦਾ ਕਹਿਣਾ ਹੈ ਕਿ ਆਲ ਰਾਉਂਡਰ ਬੀਮਾਰ ਹੈ ਇਸ ਲਈ ਉਹ ਅਭਿਆਸ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕਦੇ।