ਨਵੀਂ ਦਿੱਲੀ: ਬੀਸੀਸੀਆਈ ਦੇ ਮੁਖੀ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਏਸ਼ੀਆ ਕੱਪ ਦੇ ਰੱਦ ਹੋਣ ਦਾ ਐਲਾਨ ਕੀਤਾ ਹੈ ,ਜੋ ਕਿ ਸਤੰਬਰ ਵਿੱਚ ਖੇਡਿਆ ਜਾਣਾ ਸੀ।
ਗਾਂਗੁਲੀ ਨੇ ਇੰਸਟਾਗ੍ਰਾਮ ਲਾਇਵ ਸੈਸ਼ਨ ਵਿੱਚ ਇੱਕ ਚੈਨਲ ਨੂੰ ਕਿਹਾ ਕਿ ਸੰਤਬਰ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਨੂੰ ਰੱਦ ਕਰ ਦਿੱਤਾ ਗਿਆ ਹੈ।
ਸੌਰਵ ਗਾਂਗੁਲੀ ਨੇ ਏਸ਼ੀਆ ਕੱਪ ਦੇ ਰੱਦ ਹੋਣ ਦਾ ਕੀਤਾ ਐਲਾਨ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਖੇਡਿਆ ਜਾਣਾ ਵੀ ਅਸੰਭਵ ਲੱਗ ਰਿਹਾ ਹੈ ਅਤੇ ਏਸ਼ੀਆ ਕੱਪ ਰੱਦ ਹੋਣ ਨਾਲ ਬੀਸੀਸੀਆਈ ਨੂੰ ਇਸ ਤੋਂ ਪਹਿਲਾਂ ਆਈਪੀਐੱਲ ਨੂੰ ਕਰਵਾਉਣ ਦਾ ਸਮਾਂ ਮਿਲ ਸਕਦਾ ਹੈ।
ਬੀਸੀਆਈ ਮੁਖੀ ਸੌਰਵ ਗਾਂਗਲੀ ਨੇ ਇਹ ਵੀ ਕਿਹਾ ਕਿ ਇਸ ਸਾਲ ਆਈਪੀਐੱਲ ਦੇ 13ਵੇਂ ਸੀਜ਼ਨ ਨੂੰ ਕਰਵਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪਹਿਲ ਆਪਣੇ ਦੇਸ਼ ਵਿੱਚ ਹੀ ਆਈਪੀਐੱਲ ਕਰਵਾਉਣ ਦੀ ਹੈ।
ਆਈਪੀਐੱਲ ਦੀ ਸ਼ੁਰੂਆਤ ਪਹਿਲਾਂ 29 ਮਾਰਚ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਲੰਬੇ ਸਮੇਂ ਦੇ ਲਈ ਟਾਲ ਦਿੱਤਾ ਗਿਆ ਸੀ।
ਸੌਰਵ ਗਾਂਗੁਲੀ ਨੇ ਏਸ਼ੀਆ ਕੱਪ ਦੇ ਰੱਦ ਹੋਣ ਦਾ ਕੀਤਾ ਐਲਾਨ ਗਾਂਗੁਲੀ ਨੇ ਇੱਕ ਟੀਵੀ ਸ਼ੋਅ ਉੱਤੇ ਕਿਹਾ ਕਿ ਅਸੀਂ ਆਈਪੀਐੱਲ ਕਰਵਾਉਣਾ ਚਾਹੁੰਦੇ ਹਾਂ, ਜਿਵੇਂ ਮੈਂ ਕਿਹਾ ਕਿ ਕ੍ਰਿਕਟ ਦੀ ਵਾਪਸੀ ਦੀ ਲੋੜ ਹੈ। ਸਾਡੇ ਲਈ ਇਹ ਆਫ਼ ਸੀਜ਼ਨ ਹੈ ਜਿਸ ਨੇ ਸਾਡੀ ਮਦਦ ਕੀਤੀ ਹੈ। ਅਸੀਂ ਮਾਰਚ ਵਿੱਚ ਆਪਣਾ ਘਰੇਲੂ ਸੈਸ਼ਨ ਖ਼ਤਮ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਨੂੰ ਆਈਪੀਐੱਲ ਨੂੰ ਮੁਲਤਵੀ ਕਰਨ ਪਿਆ, ਜੋ ਸਾਡੇ ਘਰੇਲੂ ਸੀਜ਼ਨ ਦਾ ਅਹਿਮ ਹਿੱਸਾ ਹੈ।