ਪੰਜਾਬ

punjab

ETV Bharat / sports

12 ਸਾਲ ਦੇ ਬੱਚੇ ਨੇ 4 ਸਾਲ ਕੂੜਾ ਚੱਕ ਕੇ ਖਰੀਦੀ ਐਸ਼ੇਜ਼ ਦੀ ਟਿਕਟ - ਜਸਟਿਨ ਲੈਂਗਰ

ਜਿਹੋ ਜਿਹੀ ਫ਼ੈਨ ਫ਼ੋਲੋਇੰਗ ਐਸ਼ੇਜ਼ ਲੜੀ ਦੀ ਹੈ, ਸ਼ਾਇਦ ਹੀ ਕਿਸੇ ਹੋਰ ਲੜੀ ਦੀ ਹੋਵੇਗੀ। ਇਸੇ ਗੱਲ ਦਾ ਸਬੂਤ ਹੈ 12 ਸਾਲ ਦਾ ਬੱਚਾ ਜਿਸ ਦਾ ਨਾਂਅ ਮੈਕਸ ਵੈਟ ਹੈ। ਉਸ ਨੇ ਐਸ਼ੇਜ਼ ਦੀ ਟਿਕਟ ਖ਼ਰੀਦਮ ਲਈ 4 ਸਾਲ ਕੂੜਾ ਚੁੱਕਿਆ ਅਤੇ ਮੈਚ ਦੇਖਿਆ।

12 ਸਾਲ ਦੇ ਬੱਚੇ ਨੇ 4 ਸਾਲ ਕੂੜਾ ਚੱਕ ਕੇ ਖਰੀਦੀ ਐਸ਼ੇਜ਼ ਦੀ ਟਿਕਟ

By

Published : Sep 6, 2019, 8:03 PM IST

ਮੈਲਬਰਨ : ਇੰਗਲੈਂਡ ਅਤੇ ਆਸਟ੍ਰੇਲੀਆ ਦਰਮਿਆਨ ਚੱਲ ਰਹੀ ਐਸ਼ੇਜ਼ ਲਈ ਦੀ ਪੂਰੀ ਦੁਨੀਆਂ ਦੀਵਾਨੀ ਹੈ। ਇਸ ਗੱਲ ਦਾ ਸਬੂਤ ਹੈ ਇੱਕ 12 ਸਾਲ ਦਾ ਆਸਟ੍ਰੇਲੀਆਈ ਲੜਕਾ। ਤੁਹਾਨੂੰ ਦੱਸ ਦਈਏ ਕਿ 12 ਸਾਲ ਦੇ ਲੜਕੇ ਮੈਕਸ ਵੈਟ ਨੇ 4 ਸਾਲ ਕੂੜਾ ਚੁੱਕ ਕੇ ਇੰਗਲੈਂਡ ਵਿੱਚ ਜਾਰੀ ਐਸ਼ੇਜ਼ ਲੜੀ ਨੂੰ ਦੇਖਣ ਲਈ ਪੈਸੇ ਇਕੱਠੇ ਕਰੇ।

12 ਸਾਲ ਦੇ ਬੱਚੇ ਨੇ 4 ਸਾਲ ਕੂੜਾ ਚੱਕ ਕੇ ਖਰੀਦੀ ਐਸ਼ੇਜ਼ ਦੀ ਟਿਕਟ

ਮੈਕਸ ਨੇ ਕਿਹਾ ਕਿ ਮੈਂ ਸਟੀਵ ਵਾਅ, ਜਸਟਿਨ ਲੈਂਗਰ ਅਤੇ ਨਾਥਨ ਲਾਇਨ ਦੇ ਨਾਲ ਬੈਠਾ ਸੀ। ਜਸਟਿਨ ਲੈਂਗਰ ਨੇ ਮੈਨੂੰ ਪਲਾਨ ਬੁੱਕ ਦਿਖਾਈ ਜੋ ਸ਼ਾਨਦਾਰ ਸੀ। ਸਟੀਵਅ ਨਾਲ ਗੱਲ ਕਰਨਾ ਬਹੁਤ ਹੀ ਮਜ਼ੇਦਾਰ ਸੀ। ਉਨ੍ਹਾਂ ਨੇ ਆਪਣੇ ਪਸੰਦ ਦੇ ਖਿਡਾਰੀ ਦਾ ਨਾਂਅ ਲੈਂਦੇ ਹੋਏ ਕਿਹਾ ਕਿ ਸਟੀਵ ਸਮਿਥ ਅਤੇ ਪੈਟ ਕਮਿੰਸ ਮੇਰੇ ਸਭ ਤੋਂ ਪਿਆਰੇ ਖਿਡਾਰੀ ਹਨ। ਮੈਂ ਉਨ੍ਹਾਂ ਨਾਲ ਗੱਲ ਕੀਤੀ ਕਿ ਉਹ ਕਿਸ ਤਰ੍ਹਾਂ ਤਿਆਰੀ ਕਰਦੇ ਹਨ।

ਤੁਹਾਨੂੰ ਦੱਸ ਦਈਏ ਕਿ ਮੈਕਸ ਨੇ ਆਪਣੇ ਘਰੇਲੂ ਮੈਦਾਨ ਉੱਤੇ 2015 ਦਾ ਵਿਸ਼ਵ ਕੱਪ ਦੇਖਿਆ ਸੀ ਜਿਸ ਤੋਂ ਬਾਅਦ ਉਸ ਨੇ ਪੱਕਾ ਕਰ ਲਿਆ ਕਿ ਉਹ ਐਸ਼ੇਜ਼ ਵੀ ਦੇਖੇਗਾ। ਪਰ ਇੰਗਲੈਂਡ ਦਾ ਸਫ਼ਰ ਸੌਖਾ ਨਹੀਂ ਸੀ। ਉਸ ਦੇ ਪਿਤਾ ਡਿਮੀਨ ਨੇ ਵਾਅਦਾ ਕੀਤਾ ਸੀ ਕਿ ਜੇ ਉਹ 1500 ਆਸਟ੍ਰੇਲੀਆਈ ਡਾਲਰ ਜਮ੍ਹਾ ਕਰ ਲੈਂਦਾ ਹੈ ਤਾਂ ਉਹ ਉਸ ਨੂੰ ਇੰਗਲੈਂਡ ਲੈ ਕੇ ਜਾਣਗੇ। ਇੱਕ ਬੱਚੇ ਲਈ 1500 ਆਸਟ੍ਰੇਲੀਆਈ ਡਾਲਰ ਜਮ੍ਹਾ ਕਰਨਾ ਸੌਖਾ ਨਹੀਂ ਸੀ, ਫ਼ਿਰ ਮੈਕਸ ਅਤੇ ਉਸ ਦੀ ਮਾਂ ਨੇ ਤੈਅ ਕੀਤਾ ਕਿ ਉਹ ਹਫ਼ਤੇ ਹਰ ਆਖ਼ਰੀ ਦਿਨ ਆਪਣੇ ਗੁਆਂਢੀਆਂ ਦਾ ਕੂੜਾ ਚੁੱਕਣਗੇ ਜਿਸ ਲਈ ਉਹ ਇੱਕ ਘਰ ਤੋਂ 1 ਆਸਟ੍ਰੇਲੀਆਈ ਡਾਲਰ ਕਮਾ ਲੈਣਗੇ।

ਫ਼ਿਰ ਕੀ ਸੀ, ਮੈਕਸ ਨੇ ਆਪਣੇ ਸਾਰੇ ਗੁਆਂਢੀਆਂ ਨੂੰ ਇੱਕ ਚਿੱਠੀ ਲਿਖੀ ਅਤੇ ਆਪਣੇ ਆਫ਼ਰ ਬਾਰੇ ਦੱਸਿਆ ਅਤੇ ਉਸ ਦੇ ਗੁਆਂਢੀਆਂ ਨੇ ਇਸ ਆਫ਼ਰ ਲਈ ਹਾਮੀ ਭਰ ਦਿੱਤੀ। ਇਹ ਸਭ 4 ਸਾਲ ਤੱਕ ਚੱਲਦਾ ਰਿਹਾ। ਉਹ ਹਫ਼ਤੇ ਆਖ਼ਰੀ ਦਿਨ ਕੂੜਾ ਚੁੱਕਦਾ ਰਿਹਾ। ਉਹ ਸਿਰਫ਼ ਉਦੋਂ ਹੀ ਛੁੱਟੀ ਲੈਂਦਾ ਜਦੋਂ ਉਹ ਬੀਮਾਰ ਹੁੰਦਾ ਸੀ। ਜਦ ਉਹ ਕੰਮ ਉੱਤੇ ਨਹੀਂ ਜਾ ਪਾਉਂਦਾ ਤਾਂ ਉਸ ਦਾ ਛੋਟਾ ਭਾਈ ਜਾਂ ਉਸ ਦੇ ਮਾਤਾ-ਪਿਤਾ ਉਸ ਲਈ ਕੂੜਾ ਚੁੱਕਦੇ।

ਆਖ਼ਿਰਕਾਰ ਜਦ ਮੈਕਸ ਨੇ 1500 ਆਸਟ੍ਰੇਲੀਆਈ ਡਾਲਰ ਜਮ੍ਹਾ ਕਰ ਲਏ ਤਾਂ ਉਸ ਦੇ ਪਿਤਾ ਨੇ ਆਪਣਾ ਵਾਅਦਾ ਨਿਭਾਇਆ ਅਤੇ ਆਪਣੇ ਪਰਿਵਾਰ ਲਈ ਇੰਗਲੈਂਡ ਦੀਆਂ ਟਿਕਟਾਂ ਬੁੱਕ ਕੀਤੀਆਂ, ਇਸ ਤਰ੍ਹਾਂ ਉਨ੍ਹਾਂ ਦਾ ਮੈਨਚੈਸਟਰ ਜਾ ਕੇ ਟੈਸਟ ਦੇਖਣ ਦਾ ਸੁਪਨਾ ਪੂਰਾ ਹੋਇਆ। ਤੁਹਾਨੂੰ ਦੱਸ ਦਈਏ ਕਿ ਮੈਕਸ ਅਤੇ ਉਸ ਦਾ ਭਾਈ ਟੀਮ ਬੱਸ ਵਿੱਚ ਬੈਠ ਕੇ ਓਲਡ ਟ੍ਰੈਫ਼ਡ ਪਹੁੰਚੇ ਸਨ।

ਪਹਿਲੀ ਵਾਰ ਅਨੁਸ਼ਕਾ ਨੂੰ ਵੇਖ ਘਬਰਾ ਗਏ ਸੀ ਕੋਹਲੀ

ਮੈਕਸ ਦੇ ਪਿਤਾ ਡਿਮੀਨ ਨੇ ਕਿਹਾ, ਜੋ ਮੈਂ ਕਿਹਾ ਸੀ ਉਹ ਮੈਨੂੰ ਕਰਨਾ ਪਿਆ। ਜਦ ਉਸ ਨੇ ਪੈਸੇ ਜਮ੍ਹਾ ਕਰ ਲਏ ਸੀ ਉਦੋਂ ਮੈਂ ਉਸ ਦਾ ਦਿਲ ਨਹੀਂ ਤੋੜ ਸਕਦਾ ਸੀ। ਤੁਸੀਂ ਆਪਣੇ ਦਿਮਾਗ ਨੂੰ ਦੌੜਾ ਕੇ ਇਹ ਨਹੀਂ ਸੋਚ ਸਕਦੇ ਕਿ ਤੁਸੀਂ ਇਹ ਕੰਮ ਕਰ ਹੀ ਲਵੋਂਗੇ ਪਰ ਇਥੇ ਆ ਕੇ ਵਧੀਆ ਲੱਗ ਰਿਹਾ ਹੈ। ਇਹ ਇੱਕ ਸ਼ਾਨਦਾਰ ਅਨੁਭਵ ਹੈ, ਸਾਡਾ ਪਰਿਵਾਰ ਇਥੇ ਹੈ ਅਤੇ ਮੇਰੇ ਦੋਸਤ ਦਾ ਪਰਿਵਾਰ ਵੀ ਇਥੇ ਹੈ। ਅਸੀਂ ਵਧੀਆ ਯਾਦਾਂ ਬਣਾ ਰਹੇ ਹਾਂ।

ਮੈਕਸ ਆਸਟ੍ਰੇਲੀਆਈ ਕੋਚ ਜਸਟਿਨ ਲੈਂਗਰ ਦੇ ਨਾਲ ਬੈਠਾ ਸੀ। ਗੌਰਤਲਬ ਹੈ ਕਿ ਜਾਰੀ ਚੌਥੇ ਟੈਸਟ ਵਿੱਚ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਦਾ ਐਲਾਨ ਕੀਤਾ ਸੀ, ਇਸ ਵਿੱਚ ਸਮਿਥ ਨੇ ਦੋਹਰਾ ਸੈਂਕੜਾ ਲਾਇਆ ਸੀ।

ABOUT THE AUTHOR

...view details