ਹੈਦਰਾਬਾਦ:ਕ੍ਰਿਕਟ ਦੀ ਦੁਨੀਆਂ 'ਚ ਸਿਕਸਰ ਨਾਲ ਸਭਨੂੰ ਹੈਰਾਨ ਕਰਨ ਵਾਲਾ ਬੈਸਟਇੰਡੀਜ਼ ਦਾ ਧਾਕੜ ਬੱਲੇਬਾਜ਼ (Best Indian batsman) ਕ੍ਰਿਸ ਗੇਲ (Chris Gayle) ਹੁਣ ਟਵੀਟਰ (Twitter) 'ਤੇ ਵੀ ਛਾਇਆ ਹੋਇਆ ਹੈ ਦਰਾਅਸਲ ਕੌਮਾਂਤਰੀ ਕ੍ਰਿਕਟ ਖਿਡਾਰੀ (International cricketer) ਕ੍ਰਿਸ ਗੇਲ ਨੇ ਪੰਜਾਬੀ ਪਹਿਰਾਵੇ ਵਿੱਚ "ਪੰਜਾਬੀ ਡੈਡੀ" (Punjabi Daddy) ਦਾ ਇੱਕ ਪੋਸਟਰ ਆਪਣੇ ਟਵਿੱਟਰ ਅਕਾਉਂਟ ਤੋਂ ਸਾਂਝਾ ਕੀਤਾ ਹੈ।
ਪੋਸਟਰ ਵਿੱਚ ਉਹ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਵਿੱਚ ਕਿਸੇ ਮਲਵਈ ਗੱਭਰੂ ਵਾਂਗ ਨੀਲਾ ਕੁਰਤਾ, ਸੰਮਾਂ ਵਾਲੀ ਡਾਂਗ, ਅਤੇ ਪੀਲੀ ਪੱਗ ਨਾਲ ਕਾਲੀਆਂ ਐਨਕਾਂ ਲਗਾਕੇ ਸਜੇ ਬੈਠੇ ਹਨ। ਹਾਲੇ ਇਹ ਨਹੀਂ ਪਤਾ ਲਗਿਆ ਹੈ ਕਿ ਇਹ ਕੋਈ ਗਾਣੇ ਦਾ ਪੋਸਟਰ ਹੈ ਜਾਂ ਕਿਸੇ ਪ੍ਰੋਜੈਕਟ ਦਾ ਹੈ। ਉਨ੍ਹਾਂ ਦੀ ਨਵੀਂ ਅਤੇ ਠੇਠ ਪੰਜਾਬੀ ਦਿੱਖ ਦੇਖ ਕੇ ਟਵਿੱਟਰ (Twitter) ਵਾਸੀਆਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਕੁਨਾਲ ਚੌਧਰੀ ਨੇ ਕ੍ਰਿਸ ਗੇਲ ਨੂੰ ਟੈਗ ਕਰਕੇ ਲਿਖਿਆ ਕਿ ਉਹ ਨਵੀਂ ਵੀਡੀਓ ਦੀ ਉਡੀਕ ਕਰ ਰਹੇ ਹਨ ਅਤੇ "ਆਓ ਚੱਲੋ ਤੁਹਾਡੀ ਅਵਾਜ਼ ਅਤੇ ਮਜ਼ਾਹੀਆ ਵੀਡੀਓਜ਼ ਵਿੱਚ ਕੁੱਝ ਪਾਗਲਪੰਥੀ ਕਰੀਏ।"ਡੌਬੀ ਨੇ ਕ੍ਰਿਸ ਦੇ ਨਾਮ ਦਾ ਪੰਜਾਬੀਕਰਨ ਕਰਦਿਆਂ ਲਿਖਿਆ,"ਕ੍ਰਿਸਨਜੀਤ ਸਿੰਘ ਜੀ ਗਿੱਲ, ਤਰਨਤਾਰਨ ਤੋਂ ਪਰਚਾ ਭਰਨਗੇ। "ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਕ੍ਰਿਸਗੇਲ ਦੀ ਤਾਰੀਫ਼ ਕੀਤੀ ਅਤੇ ਲਿਖਿਆ ਕਿ "ਸਹੀ ਲੱਗ ਰਹੇ ਹੋ।"ਅਰਸਾਲਨ ਨੇ ਲਿਖਿਆ ਕਿ 'ਭਾਜਪਾ ਇਸ ਨਵੇਂ ਗਾਣੇ ਦਾ ਬਾਈਕਾਟ ਕਰੇਗੀ। 'ਇਸ ਤੋਂ ਪਹਿਲਾਂ ਕ੍ਰਿਸਗੇਲ ਨੇ ਆਪਣੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ। ਸਾਹਿਬਦੀਪ ਸਿੰਘ ਨੇ ਲਿਖਿਆ ਕਿ ਕ੍ਰਿਸ ਦੀ ਤਸਵੀਰ ਦੇਖ ਕੇ ਲੋਕ ਇਸ ਬਾਰੇ ਸਰਚ ਕਰਨਗੇ ਅਤੇ ਪਹਿਰਾਵਾ ਗਲੋਬਲ ਪਲੇਟਫਾਰਮ ਉੱਪਰ ਆਵੇਗਾ।
ਕ੍ਰਿਸਗੇਲ ਜਮਾਇਕਾ ਵਿੱਚ ਘਰੇਲੂ ਕ੍ਰਿਕਿਟ ਖੇਡਦੇ ਹਨ ਅਤੇ ਸਾਲ 2018 ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਕਿੰਗਜ਼ ਇਲੈਵਨ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ।ਆਈਪੀਐੱਲ ਵਿੱਚ ਉਨ੍ਹਾਂ ਨੇ ਆਪਣੀ ਸ਼ੁਰੂਆਤ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦਿਆਂ 2009 ਵਿੱਚ ਕੀਤੀ ਸੀ।ਉਸ ਤੋਂ ਬਾਅਦ ਉਨ੍ਹਾਂ ਨੇ ਰੌਇਲ ਚੈਲੈਂਜਰਜ਼ ਬੈਂਗਲੋਰ ਲਈ ਵੀ ਆਪਣੀ ਖੇਡ ਦੇ ਜੌਹਰ ਦਿਖਾਏ।ਆਪੀਐੱਲ ਵਿੱਚ ਬਿਜ਼ਨਸ ਸਟੈਂਡਰਡ ਮੁਤਾਬਕ ਉਨ੍ਹਾਂ ਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ।ਕੌਮਾਂਤਰੀ ਇੱਕ ਰੋਜ਼ਾ ਕ੍ਰਿਕਿਟ ਵਿੱਚ ਉਨ੍ਹਾਂ ਨੇ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਵਿੱਚ ਟੋਰਾਂਟੋ ਵਿੱਚ ਭਾਰਤ ਖਿਲਾਫ਼ ਖੇਡਦਿਆਂ 11 ਸਿਤੰਬਰ , 1999 ਨੂੰ ਕੀਤੀ ਸੀ।ਉਸ ਤੋਂ ਬਾਅਦ ਉਨ੍ਹਾਂ ਨੇ ਲਗਭਗ 300 ਮੈਚ ਖੇਡੇ ਹਨ। ਕ੍ਰਿਸਗੇਲ ਨੇ ਆਪਣੀ ਖੇਡ ਨਾਲ ਸਭਨੂੰ ਦੀਵਾਨਾਂ ਬਣਾ ਦਿੱਤਾ ਤੇ ਹੁਣ ਇਸ ਪੋਸਟਰ ਨੇ ਸਭਨੂੰ ਸਸ਼ੋਪੰਜ਼ 'ਚ ਪਾ ਦਿੱਤਾ।
ਇਹ ਵੀ ਪੜ੍ਹੋ:'ਤੁਹਾਡੇ ਆਗੂ' ਸਿਕੰਦਰ ਸਿੰਘ ਮਲੂਕਾ ਕਿੰਨਾ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ? ਵੇਖੋ ਇਹ ਖਾਸ ਰਿਪੋਰਟ