ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ (Indian cricket team) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨਾਲ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਹੈ। ਆਸਟ੍ਰੇਲੀਆ ਦੇ 276 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 48.5 ਓਵਰਾਂ 'ਚ ਆਸਾਨੀ ਨਾਲ ਇਹ ਸਕੋਰ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਬੇਮਿਸਾਲ ਉਪਲਬਧੀ ਹਾਸਲ ਕੀਤੀ ਹੈ। 5 ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਟੀਮ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ 'ਚ ਨੰਬਰ ਇੱਕ ਟੀਮ ਬਣ ਗਈ ਹੈ। ਟੀ-20 ਅਤੇ ਟੈਸਟ ਕ੍ਰਿਕਟ 'ਚ ਭਾਰਤ ਪਹਿਲਾਂ ਹੀ ਰੈਂਕਿੰਗ 'ਚ ਸਿਖਰ 'ਤੇ ਸੀ। ਹੁਣ ਵਨਡੇ 'ਚ ਵੀ ਇਹ ਮੁਕਾਮ ਹਾਸਲ ਕਰਕੇ ਉਸ ਨੇ ਤਿੰਨਾਂ ਸਥਾਨਾਂ 'ਤੇ ਕਬਜ਼ਾ ਕਰ ਲਿਆ ਹੈ।
Ind vs Aus : ਆਸਟ੍ਰੇਲੀਆ ਨੂੰ ਹਰਾ ਭਾਰਤ ਕ੍ਰਿਕਟ ਦੇ ਸਾਰੇ ਫਾਰਮੈਟ 'ਚ ਨੰਬਰ ਇੱਕ, ਕ੍ਰਿਕਟ ਇਤਿਹਾਸ 'ਚ ਟੀਮ ਇੰਡੀਆ ਅਜਿਹਾ ਕਾਰਨਾਮਾ ਕਰਨ ਵਾਲੀ ਦੂਜੀ ਟੀਮ - ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ
ਟੀਮ ਇੰਡੀਆ ਨੇ ਪਹਿਲੇ ਵਨਡੇ 'ਚ ਆਸਟ੍ਰੇਲੀਆ 'ਤੇ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਇੱਕ ਵੱਡਾ ਟੀਚਾ ਹਾਸਲ ਕਰ ਲਿਆ ਹੈ। ਭਾਰਤ ਅਜਿਹਾ ਕਰਨ ਵਾਲਾ (NUMBER ONE IN ALL FORMAT) ਦੂਜਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਾਲ 2012 'ਚ ਦੱਖਣੀ ਅਫਰੀਕਾ ਨੇ ਅਜਿਹਾ ਕੀਤਾ ਸੀ।
Published : Sep 23, 2023, 9:21 AM IST
ਦੱਖਣੀ ਅਫਰੀਕਾ ਦੇ ਨਾਮ ਸੀ ਉਪਲੱਬਧੀ:ਪਹਿਲੀ ਵਾਰ ਭਾਰਤੀ ਟੀਮ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਨੰਬਰ 1 ਰੈਂਕਿੰਗ ਹਾਸਲ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਸਾਲ 2012 'ਚ ਦੱਖਣੀ ਅਫਰੀਕਾ ਨੇ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ 'ਚ ਨੰਬਰ ਇੱਕ ਰੈਂਕਿੰਗ ਹਾਸਲ ਕੀਤੀ ਸੀ। ਆਸਟ੍ਰੇਲੀਆ 'ਤੇ ਜਿੱਤ ਤੋਂ ਬਾਅਦ ਭਾਰਤੀ ਟੀਮ ਆਈਸੀਸੀ ਰੈਂਕਿੰਗ 'ਚ 115 ਅੰਕਾਂ 'ਤੇ ਪਹੁੰਚ ਗਈ ਹੈ। ਪਾਕਿਸਤਾਨ 114 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਇਸ ਹਾਰ ਤੋਂ ਬਾਅਦ ਆਸਟ੍ਰੇਲੀਆ 2 ਅੰਕ ਡਿੱਗ ਕੇ 111 'ਤੇ ਆ ਗਿਆ ਹੈ। ਹੁਣ ਦੋਵੇਂ ਮੈਚ ਜਿੱਤਣ ਤੋਂ ਬਾਅਦ ਵੀ ਉਹ ਸਿਖਰ 'ਤੇ ਨਹੀਂ ਪਹੁੰਚ ਸਕੇਗਾ ਕਿਉਂਕਿ ਆਸਟ੍ਰੇਲੀਆ ਅਤੇ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਅੰਕਾਂ ਦਾ ਅੰਤਰ ਵਧ ਗਿਆ ਹੈ। ਹਾਲਾਂਕਿ ਜੇਕਰ ਭਾਰਤ ਆਪਣੇ ਬਾਕੀ ਦੋਵੇਂ ਮੈਚ ਹਾਰ ਜਾਂਦਾ ਹੈ ਤਾਂ ਪਾਕਿਸਤਾਨ ਫਿਰ ਤੋਂ ਸਿਖਰ 'ਤੇ ਪਹੁੰਚ ਸਕਦਾ ਹੈ।
- India VS Australia First ODI Match: ਮੋਹਾਲੀ ਵਨਡੇ ਵਿੱਚ ਭਾਰਤ ਦੀ ਜਿੱਤ, 5 ਵਿਕਟਾਂ ਨਾਲ ਭਾਰਤ ਨੇ ਜਿੱਤਿਆ ਮੈਚ
- India Australia Cricket Match Security: ਮੁਹਾਲੀ 'ਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਨਡੇ ਮੈਚ, ਸੁਰੱਖਿਆ ਲਈ ਪੰਜਾਬ ਪੁਲਿਸ ਦੇ 3 ਹਜ਼ਾਰ ਜਵਾਨ ਤਾਇਨਾਤ
- ICC World Cup 2023 : ਵਿਸ਼ਵ ਕੱਪ 'ਚ ਤ੍ਰੇਲ ਅਤੇ ਟਾਸ ਦੀ ਭੂਮਿਕਾ ਲਈ ਆਈਸੀਸੀ ਦਾ ਖ਼ਾਸ ਪਲਾਨ, ਪਿੱਚ 'ਤੇ ਛੱਡਿਆ ਜਾਵੇਗਾ ਘਾਹ
ਟੀਮ ਇੰਡੀਆ ਨੇ ਅਸਾਨੀ ਨਾਲ ਜਿੱਤ ਕੀਤੀ ਦਰਜ: ਆਸਟ੍ਰੇਲੀਆ ਨਾਲ ਮੈਚ 'ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Fast bowler Mohammad Shami) ਨੇ ਪੰਜ ਵਿਕਟਾਂ ਲਈਆਂ। ਉਸ ਨੇ 10 ਓਵਰਾਂ ਵਿੱਚ 5.1 ਦੀ ਇਕੋਨਮੀ ਨਾਲ 51 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਦੇ ਨਾਲ ਹੀ ਸ਼ਮੀ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ। ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਲਈ ਸ਼ੁਭਮਨ ਗਿੱਲ ਨੇ 78 ਦੌੜਾਂ ਅਤੇ ਰਿਤੂਰਾਜ ਗਾਇਕਵਾੜ ਨੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਕੇਐਲ ਰਾਹੁਲ ਨੇ ਛੇ ਚੌਕਿਆਂ ਦੀ ਮਦਦ ਨਾਲ 58 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਮੈਚ ਜਿੱਤ ਲਿਆ।