ਪੰਜਾਬ

punjab

ETV Bharat / sitara

'ਦਿ ਕਪਿਲ ਸ਼ਰਮਾ ਸ਼ੋਅ' ਦੀ ਹੋ ਰਹੀ ਵਾਪਸੀ, ਸੋਨੂੰ ਸੂਦ ਹੋਣਗੇ ਪਹਿਲੇ ਮਹਿਮਾਨ

ਲੱਗਭਗ 4 ਮਹੀਨਿਆਂ ਬਾਅਦ 'ਦਿ ਕਪਿਲ ਸ਼ਰਮਾ ਸ਼ੋਅ' ਛੋਟੇ ਪਰਦੇ 'ਤੇ ਵਾਪਸ ਆ ਰਿਹਾ ਹੈ ਅਤੇ ਖਾਸ ਗੱਲ ਇਹ ਹੈ ਕਿ ਅਦਾਕਾਰ ਸੋਨੂੰ ਸੂਦ ਸ਼ੋਅ ਦੇ ਨਵੇਂ ਐਪੀਸੋਡ ਵਿੱਚ ਪਹਿਲੇ ਮਹਿਮਾਨ ਹੋਣਗੇ। ।

the kapil sharma show new episode
ਦਿ ਕਪਿਲ ਸ਼ਰਮਾ ਸ਼ੋਅ' ਦੀ ਹੋ ਰਹੀ ਵਾਪਸੀ

By

Published : Jul 30, 2020, 8:11 PM IST

ਮੁੰਬਈ: ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 4 ਮਹੀਨੇ ਬਾਅਦ ਟੈਲੀਵਿਜ਼ਨ 'ਤੇ ਵਾਪਸੀ ਕਰਨ ਜਾ ਰਿਹਾ ਹੈ। ਇਸ ਸ਼ੋਅ ਦੀ ਸ਼ੁਰੂਆਤ ਮੁੜ ਤੋਂ 1 ਅਗਸਤ ਤੋਂ ਹੋਣ ਜਾ ਰਹੀ ਹੈ।

ਸੋਨੂੰ ਸੂਦ

ਪੂਰੇ ਦੇਸ਼ ਲਈ ਮਨੋਰੰਜਨ ਦੇ ਵਾਅਦੇ ਨਾਲ ਇਸ ਵੀਕੈਂਡ 'ਤੇ ਨਵੇਂ ਐਪੀਸੋਡਾਂ ਨਾਲ ਮਸਤੀ ਦਾ ਮਾਹੌਲ ਦੇਖਣ ਨੂੰ ਮਿਲੇਗਾ। ਇਸ ਮੁਸ਼ਕਲ ਸਮੇਂ 'ਚ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਦੇ ਮਸੀਹਾ ਬਣ ਉਭਰੇ ਹਨ ਜਿਸ ਕਾਰਨ ਉਹ ਚਰਚਾ ਵਿੱਚ ਹਨ। ਇਸ ਲਈ ਸੋਨੂੰ ਇਸ ਸ਼ੋਅ ਦੇ ਪਹਿਲੇ ਮਹਿਮਾਨ ਹੋਣਗੇ।

ਸ਼ੋਅ ਦੇ ਦੌਰਾਨ, ਜਦੋਂ ਕਪਿਲ ਨੇ ਅਦਾਕਾਰ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ 'ਦਬੰਗ' ਫਿਲਮ' ਦਾ ਮਸ਼ਹੂਰ ਡਾਇਲੋਗ "ਹਮ ਤੁਮ ਮੇਂ ਇਤਨੇ ਛੇਦ ਕਰੇਂਗੇ' ਲਿਖਿਆ ਹੈ, ਤਾਂ ਸੋਨੂੰ ਨੇ ਜਵਾਬ ਦਿੱਤਾ, "ਹਾਂ, ਇਹ ਸੱਚ ਹੈ ਤੇ 'ਮੁੰਨੀ ਬਦਨਾਮ ਹੁਈ' ਗਾਣੇ ਤੋਂ ਬਾਅਦ ਉਹ ਸਾਡਾ ਪਹਿਲਾ ਦਿਨ ਸੀ।

ਸੋਨੂੰ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਇਲੋਗ ਲਿਖਣ ਦਾ ਸ਼ੌਂਕ ਹੈ ਤੇ ਮੈਂ ਜਿਨ੍ਹਾਂ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ ਉਹ ਮੇਰੇ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਸ਼ੂਟਿੰਗ ਦੇ ਦੌਰਾਨ ਫਿਲਮ ਦੇ ਨਿਰਦੇਸ਼ਕ ਅਭਿਨਵ ਤੇ ਉਨ੍ਹਾਂ ਨੇ ਇਸ ਡਾਇਲੋਗ ਨੂੰ ਤਿਆਰ ਕੀਤਾ।

ਇਸ ਸ਼ੋਅ ਵਿੱਚ ਸਾਰੀ ਕਾਸਟ ਤੇ ਕਰਿਉ ਨੇ ਇੱਕ ਐਨਜੀਓ ਦੇ ਮਹਿਮਾਨਾਂ ਨਾਲ ਸੈੱਟ ਤੇ ਸੋਨੂੰ ਸੂਦ ਦਾ ਜਨਮਦਿਨ ਮਨਾਇਆ ਤੇ ਸੋਨੂੰ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਦੇ ਯਤਨਾਂ ਦੀ ਤਾਰੀਫ਼ ਕੀਤੀ।

ABOUT THE AUTHOR

...view details