ਚੰਡੀਗੜ੍ਹ: ਪੰਜਾਬੀ ਗਾਇਕ ਸਰਬਜੀਤ ਚੀਮਾ ਦਾ ਅੱਜ ਜਨਮਦਿਨ ਹੈ। ਉਹ 53 ਸਾਲਾਂ ਦੇ ਹੋ ਗਏ ਹਨ। ਆਪਣੇ ਜਨਮ ਦਿਨ 'ਤੇ ਸਰਬਜੀਤ ਚੀਮਾ ਨੇ ਜਨਮਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦਾ ਫੇਸਬੁੱਕ ਪੋਸਟ ਰਾਹੀ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਇੰਨੀ ਸਾਰੀਆਂ ਦੁਆਵਾਂ ਅਤੇ ਢੇਰ ਸਾਰਾ ਪਿਆਰ ਉਨ੍ਹਾਂ ਨੂੰ ਮਿਲਿਆ ਹੈ ਅਤੇ ਸ਼ਬਦਾਂ ਵਿੱਚ ਇਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਰੱਬ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। #sarabjitcheema
ਜਨਮਦਿਨ 'ਤੇ ਵਧਾਈ ਦੇਣ ਵਾਲਿਆਂ ਦਾ ਗਾਇਕ ਸਰਬਜੀਤ ਚੀਮਾ ਨੇ ਕੀਤਾ ਧੰਨਵਾਦ ਸਰਬਜੀਤ ਚੀਮਾ ਦੇ ਫੈਨਸ ਉਨ੍ਹਾਂ ਨੂੰ ਜਨਮਦਿਨ 'ਤੇ ਵਧਾਈ ਦੇ ਰਹੇ ਹਨ। ਸਰਬਜੀਤ ਚੀਮਾ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਇੰਡੀਅਨ-ਕੈਨੇਡੀਅਨ ਗਾਇਕ ਅਤੇ ਅਦਾਕਾਰ ਹਨ। ਸਰਬਜੀਤ ਚੀਮਾ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਹਨ।
ਜੇਕਰ ਗੱਲ ਸਰਬਜੀਤ ਚੀਮਾ ਦੇ ਕੰਮ ਦੀ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦੇ ਕਈ ਕਿਸਾਨੀ ਗੀਤ ਰਿਲੀਜ਼ ਹੋਏ ਹਨ। ਇਸ ਤੋਂ ਇਲਾਵਾ ਉਹ ਹਰ ਤਰ੍ਹਾਂ ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਵਾਹਵਾਹੀ ਖੱਟ ਚੁੱਕੇ ਹਨ ਅਤੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਜੇਕਰ ਗੱਲ ਗਾਇਕੀ ਸਫ਼ਰ ਦੀ ਕੀਤੀ ਜਾਵੇ ਤਾਂ ਉਨ੍ਹਾਂ ਦੀ ਹੁਣ ਤੱਕ ਦੀ ਸੁਪਰਹਿੱਟ ਐਲਬਮ "ਚੰਡੀਗੜ੍ਹ ਸ਼ਹਿਰ ਦੀ ਕੁੜੀ " ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪੰਜਾਬੀ ਗੀਤ 'ਰੰਗਲਾ ਪੰਜਾਬ' ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਮਿਊਜ਼ਿਕ ਐਲਬਮਜ਼ 'ਚ ਸਭਿਆਚਾਰਕ ਬੋਲੀਆਂ ਵੀ ਗਾਈਆਂ ਹਨ।
ਇਹ ਵੀ ਪੜ੍ਹੋ:ਯਾਦਾਂ 'ਚ ਸੁਸ਼ਾਂਤ... ਇੱਕ ਸਾਲ ਬਾਅਦ ਵੀ ਮੌਤ ਦੀ ਗੁੱਥੀ ਅਣਸੁਲਝੀ