ਮੁੰਬਈ: ਇਸ ਹਫ਼ਤੇ ਕਪਿਲ ਦੇ ਸ਼ੋਅ 'ਚ ਬਾਲੀਵੁੱਡ ਦੇ ਬਾਬਾ ਸੰਜੇ ਦੱਤ ਨੇ ਸ਼ਿਰਕਤ ਕੀਤੀ। ਸੰਜੇ ਦੱਤ ਆਪਣੀ ਫ਼ਿਲਮ ਪ੍ਰਸਥਾਨਮ ਦੇ ਪ੍ਰਮੋਸ਼ਨ ਲਈ ਸ਼ੋਅ 'ਚ ਆਏ ਸਨ। ਸੰਜੇ ਦੱਤ ਦੇ ਨਾਲ ਉਨ੍ਹਾਂ ਦੀ ਪਤਨੀ ਮਾਨਯਾਤਾ ਦੱਤ ਵੀ ਨਜ਼ਰ ਆਈ। ਮਾਨਯਤਾ ਦੱਤ ਇਸ ਫ਼ਿਲਮ ਦੀ ਪ੍ਰੋਡਿਊਸਰ ਹੈ।
#TheKapilSharmaShow: ਕਪਿਲ ਦੇ ਸਵਾਲ ਦਾ ਸੰਜੇ ਦੱਤ ਨੇ ਦਿੱਤਾ ਮਜ਼ਾਕੀਆ ਅੰਦਾਜ਼ 'ਚ ਜਵਾਬ - sanjay dutt kapil sharma
ਇਸ ਹਫ਼ਤੇ ਕਪਿਲ ਦੇ ਸ਼ੋਅ 'ਚ ਬਾਲੀਵੁੱਡ ਦੇ ਬਾਬਾ ਸੰਜੇ ਦੱਤ ਪੁੱਜੇ। ਸ਼ੋਅ ਦੇ ਵਿੱਚ ਜਦੋਂ ਕਪਿਲ ਨੇ ਸੰਜੇ ਦੱਤ ਨੂੰ ਇਹ ਸਵਾਲ ਕੀਤਾ ਕਿ ਉਨ੍ਹਾਂ ਨੇ ਕਪਿਲ ਦੇ ਸ਼ੋਅ ਵਿੱਚ ਆਉਣ ਲਈ ਇੰਨਾ ਟਾਇਮ ਕਿਉਂ ਲਗਾ ਦਿੱਤਾ ਤਾਂ ਇਸ ਦਾ ਜਵਾਬ ਸੰਜੇ ਨੇ ਬਹੁਤ ਹੀ ਦਿਲਚਸਪ ਦਿੱਤਾ। ਕੀ ਦਿੱਤਾ ਸੰਜੇ ਦੱਤ ਨੇ ਜਵਾਬ ਉਸ ਲਈ ਪੜ੍ਹੋ ਪੂਰੀ ਖ਼ਬਰ।
ਸ਼ੋਅ 'ਚ ਕਪਿਲ ਨੇ ਜਦੋਂ ਸੰਜੇ ਦੱਤ ਨੂੰ ਪੁੱਛਿਆ ਕਿ ਤੁਸੀਂ ਸ਼ੋਅ 'ਚ ਆਉਣ ਲਈ ਬਹੁਤ ਦੇਰ ਲਗਾ ਦਿੱਤੀ ਤਾਂ ਇਸ ਦਾ ਜਵਾਬ ਸੰਜੇ ਦੱਤ ਨੇ ਦਿੱਤਾ ਜਦੋਂ ਮੈਂ ਅੰਦਰ ਸੀ ਉਸ ਵੇਲੇ ਤੁਹਾਡਾ ਸ਼ੋਅ ਚੱਲਦਾ ਸੀ। ਜਦੋਂ ਮੈਂ ਬਾਹਰ ਆਇਆ ਤਾਂ ਤੁਹਾਡਾ ਸ਼ੋਅ ਹੀ ਬੰਦ ਹੋ ਗਿਆ। ਸੰਜੇ ਦੱਤ ਦੇ ਇਸ ਜਵਾਬ ਤੋਂ ਬਾਅਦ ਸਾਰੇ ਹੀ ਦਰਸ਼ਕ ਹੱਸ ਰਹੇ ਸਨ।
ਜ਼ਿਕਰਯੋਗ ਹੈ ਕਿ ਫ਼ਿਲਮ ਪ੍ਰਸਥਾਨਮ 30 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਦੇਵ ਕੱਟਾ ਨੇ ਕੀਤਾ ਹੈ। ਫ਼ਿਲਮ 'ਚ ਸੰਜੇ ਦੱਤ ਤੋਂ ਇਲਾਵਾ ਮਨੀਸ਼ਾ ਕੋਇਰਾਲਾ, ਜੈਕੀ ਸ਼ਰਾਫ਼, ਚੰਕੀ ਪਾਂਡੇ, ਅਲੀ ਫ਼ਜਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹਾਲ ਹੀ ਦੇ ਵਿੱਚ ਸੰਜੇ ਦੱਤ ਨੂੰ ਫ਼ਿਲਮ ਕਲੰਕ ਦੇ ਵਿੱਚ ਵੇਖਿਆ ਗਿਆ ਸੀ। ਇਸ ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਰਲਵਾਂ-ਮਿਲਵਾਂ ਹੀ ਹੁੰਗਾਰਾ ਮਿਲਿਆ ਸੀ।