ਡਾਕੇ ਮਾਰਨ ਆ ਰਹੀ ਹੈ ਗਿੱਪੀ ਤੇ ਜ਼ਰੀਨ ਦੀ ਜੋੜੀ
'ਅਰਦਾਸ ਕਰਾ' ਤੋਂ ਬਾਅਦ ਗਿੱਪੀ ਦੀ ਇੱਕ ਹੋਰ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੀ ਜਾਣਕਾਰੀ ਗਿੱਪੀ ਨੇ ਖ਼ੁਦ ਸੋਸ਼ਲ ਮੀਡਿਆ 'ਤੇ ਦਿੱਤੀ ਹੈ। ਇਹ ਫ਼ਿਲਮ ਛੇਤੀ ਸਿਨੇਮਾ ਘਰਾਂ ਵਿੱਚ ਆਵੇਗੀ। ਪੰਜਾਬੀ ਇੰਡਰਸਟੀ ਵਿੱਚ ਇੱਕ ਹੋਰ ਗਿੱਪੀ ਤੇ ਜ਼ਰੀਨ ਦੀ ਜੋੜੀ ਨਜ਼ਰ ਆਵੇਗੀ।
ਚੰਡੀਗੜ੍ਹ: ਪਾਲੀਵੁੱਡ ਦੇ ਮਸ਼ਹੂਰ ਗੀਤਕਾਰ ਤੇ ਅਦਾਕਾਰ ਗਿੱਪੀ ਗਰੇਵਾਲ ਦੀਆਂ ਹਾਲ ਹੀ ਵਿੱਚ ਆਈ ਫ਼ਿਲਮ 'ਅਰਦਾਸ ਕਰਾ' ਨੇ ਕਾਫ਼ੀ ਪ੍ਰਸੰਸਾ ਬਟੋਰੀ ਹੈ। 'ਅਰਦਾਸ ਕਰਾ' ਤੋਂ ਬਾਅਦ ਗਿੱਪੀ ਦੀ ਅਗਲੀ ਫ਼ਿਲਮ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ ਜਿਸ ਨੂੰ ਖ਼ੁਦ ਗਿੱਪੀ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਫ਼ਿਲਮ ਦਾ ਇਹ ਪੋਸਟਰ ਕਾਫ਼ੀ ਦਿਲਚਸਪ ਹੈ। ਗਿੱਪੀ ਦੀ ਇਸ ਫ਼ਿਲਮ ਦਾ ਨਾਂਅ 'ਡਾਕਾ' ਹੈ। ਫ਼ਿਲਮ ਦੇ ਪੋਸਟਰ ਵਿੱਚ ਗਿੱਪੀ ਦਾ ਮੂੰਹ ਢੱਕਿਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਗਿੱਪੀ ਦਾ ਇਸ ਫ਼ਿਲਮ ਵਿੱਚ ਇੱਕ ਡਾਕੂ ਦਾ ਕਿਰਦਾਰ ਕਰਨਗੇ।
ਗਿੱਪੀ ਨੇ ਪੋਸਟਰ ਪਾਉਂਦੇ ਹੋਏ ਕਿਹਾ ਕਿ 'ਡਾਕਾ' ਦੇਸ਼ ਭਰ ਵਿੱਚ 1 ਨਵੰਬਰ ਨੂੰ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਇਸ ਫ਼ਿਲਮ ਨੂੰ ਪਹਿਲਾ 13 ਸੰਤਬਰ ਨੂੰ ਰਿਲੀਜ਼ ਹੋਣੀ ਸੀ ਪਰ ਕਿਸੇ ਕਾਰਣਾਂ ਕਰਕੇ ਇਹ ਫ਼ਿਲਮ 1 ਨਵੰਬਰ ਨੂੰ ਰਿਲੀਜ਼ ਹੋਵੇਗੀ ਤੇ ਫ਼ਿਲਮ ਨੂੰ ਡਾਇਰੈਕਟ ਬਲਜੀਤ ਸਿੰਘ ਦਿਓ ਨੇ ਕੀਤਾ ਹੈ।
ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਗਿੱਪੀ ਦੇ ਨਾਲ ਬਾਲੀਵੁੱਡ ਅਦਾਕਰਾ ਜ਼ਰੀਨ ਖ਼ਾਨ ਨਜ਼ਰ ਆਵੇਗੀ। ਗਿੱਪੀ ਦੀ ਜ਼ਰੀਨ ਨਾਲ ਇਹ ਦੂਜੀ ਫ਼ਿਲਮ ਹੈ। ਜ਼ਰੀਨ ਨੇ ਪਹਿਲਾ ਗਿੱਪੀ ਨਾਲ 'ਜੱਟ ਜੇਮਸ ਬੌਡ' 'ਚ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਨਾਲ ਜ਼ਰੀਨ ਦੀ ਪੰਜਾਬੀ ਇੰਡਸਟਰੀ ਵਿੱਚ ਡੈਬਿਓ ਕੀਤਾ ਸੀ। ਖਸੁਸੀ ਗੱਲ ਇਹ ਜ਼ਰੀਨ ਦੀ ਪਹਿਲੀ ਫ਼ਿਲਮ 'ਜੱਟ ਜੈਮਸ ਬਾਂਡ' ਵਿੱਚ ਉਸ ਨੇ ਬਾ ਕਮਾਲ ਅਦਾਕਾਰੀ ਕਰ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਸੀ। ਦੇਖਣਯੋਗ ਹੋਵੇਗਾ ਕਿ ਜ਼ਰੀਨ ਤੇ ਗਿੱਪੀ ਦੀ ਜੋੜੀ ਇੱਕ ਵਾਰ ਫਿਰ ਧਮਾਲਾਂ ਪਾਉਂਦੀ ਹੈ ਕਿ ਨਹੀਂ।