ਚੰਡੀਗੜ੍ਹ:ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ (Karan Aujla) ਦਾ ਨਵਾਂ ਗੀਤ IT AIN'T LEGAL ਰਿਲੀਜ਼ ਹੋ ਚੁੱਕਾ ਹੈ। ਔਜਲਾ (Karan Aujla) ਦੇ ਫੈਨਜ਼ ਵੱਲੋਂ ਇਹ ਗੀਤ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
ਇਹ ਗੀਤ ਸਪੀਡ ਰਿਕਾਰਡਸ ਵੱਲੋਂ 7 ਅਕਤੂਬਰ ਨੂੰ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਕਰਨ ਔਜਲਾ ਅਤੇ ਗਾਇਕ ਗੁਰਲੇਜ਼ ਅਖ਼ਤਰ (Gurleez Akhtar) ਨੇ ਗਾਇਆ ਹੈ। ਇਸ ਵਿੱਚ ਫੀਮੇਲ ਲੀਡ ਰੋਲ ਯਸ਼ਿਕਾ ਤਲਵਾਰ ਨੇ ਅਦਾ ਕੀਤਾ ਹੈ। ਇਸ ਗੀਤ ਦਾ ਸੰਗੀਤ ਟਯੂ ਸਕੂਲ ਵੱਲੋਂ ਦਿੱਤਾ ਗਿਆ ਹੈ।