ਮੁੰਬਈ : ਇਸ ਵਾਰ 'ਦ ਕਪਿਲ ਸ਼ਰਮਾ ਸ਼ੋਅ' ਦਾ ਐਪੀਸੋਡ ਬਹੁਤ ਮਜ਼ੇਦਾਰ ਹੋਣ ਵਾਲਾ ਹੈ। ਜਿਸਦੀ ਗਵਾਹੀ ਭਰਦਾ ਸੋਨੀ ਚੈਨਲ ਵੱਲੋਂ ਸਾਂਝਾਂ ਕੀਤਾ ਗਿਆ ਪ੍ਰੋਮੋ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਸ ਐਪੀਸੋਡ 'ਚ ਕਪਿਲ ਦੇਵ ਕਪਿਲ ਸ਼ਰਮਾ ਸ਼ੋਅ ਦੇ ਮਿਊਜ਼ਿਕ ਬੈਂਡ ਨਾਲ ਵੀ ਮਸਤੀ ਕਰਦੇ ਨਜ਼ਰ ਆਉਣਗੇ।
ਇੰਝ ਇੱਕ ਕਪਿਲ ਦੂਜੇ ਕਪਿਲ 'ਤੇ ਪੈਣਗੇ ਭਾਰੀ, ਜਜ ਬਣਨਗੇ ਭੱਜੀ - the kapil sharma show
ਸੋਨੀ ਚੈਨਲ ਵੱਲੋਂ ਸ਼ੇਅਰ ਕੀਤਾ ਗਏ ਇਕ ਨਵੇਂ ਪ੍ਰੋਮੋ 'ਚ ਕਪਿਲ ਦੇਵ ਕਪਿਲ ਸ਼ਰਮਾ ਦੀ ਟੰਗ ਖਿੱਚਦੇ ਹੋਏ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਕਪਿਲ ਸ਼ਰਮਾ, ਸਾਬਕਾ ਕ੍ਰਿਕੇਟਰ ਕਪਿਲ ਦੇਵ ਨੂੰ ਪੁੱਛਦੇ ਹੋਏ ਨਜ਼ਰ ਆਉਂਦੇ ਹਨ ਕਿ ਕੀ ਤੁਹਾਨੂੰ ਉਮੀਦ ਸੀ ਕਿ ਤੁਸੀਂ 1983 ਵਰਲਡ ਕੱਪ ਜਿੱਤ ਜਾਓਗੇ? ਇਸ ਸਵਾਲ ਦਾ ਸਾਬਕਾ ਕ੍ਰਿਕੇਟਰ ਕਪਿਲ ਦੇਵ ਨੇ ਜਵਾਬ ਦਿੱਤਾ ਕਿ ਕਈ ਵਾਰੀ ਤੁਹਾਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ ਹੁੰਦਾ। ਕੀ ਤੁਸੀਂ ਸੋਚਿਆ ਸੀ ਕਿ ਤੁਹਾਡਾ ਸ਼ੋਅ ਇੰਨ੍ਹਾਂ ਜ਼ਿਆਦਾ ਹਿੱਟ ਹੋਵੇਗਾ?
ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਵਾਰ ਇਸ ਸ਼ੋਅ ਵਿੱਚ ਜੱਜ ਦੀ ਕੁਰਸੀ 'ਤੇ ਕ੍ਰਿਕੇਟਰ ਹਰਭਜਨ ਭੱਜੀ ਮੌਜੂਦ ਰਹਿਣਗੇ। ਪਿਛਲੇ ਕੁਝ ਸਮੇਂ ਤੋਂ ਇਹ ਸ਼ੋਅ ਕਾਫ਼ੀ ਸੁਰਖੀਆਂ ਵਿੱਚ ਆਇਆ ਹੈ। ਜਿਸ ਦਾ ਮੁੱਖ ਕਾਰਨ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁਲਵਾਮਾ ਹਮਲੇ 'ਤੇ ਆਇਆ ਬਿਆਨ ਸੀ, ਜਿਸ ਦਾ ਆਮ ਲੋਕਾਂ ਨੇ ਵਿਰੋਧ ਕੀਤਾ ਸੀ।