ਪੰਜਾਬ

punjab

ETV Bharat / sitara

ਗਿੱਪੀ ਨੇ ਤਸਵੀਰਾਂ ਰਾਹੀ ਦੱਸਿਆ ਆਪਣੇ ਪਰਿਵਾਰ ਦਾ ਪਿਆਰ - ਗਿੱਪੀ ਗਰੇਵਾਲ ਦਾ ਮੁੰਡਾ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ (ਗੁਰਬਾਜ਼) ਸਮੇਤ ਸਾਰੇ ਪਰਿਵਾਰ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ।

gippy grewal shared baby pics on social media
ਫ਼ੋਟੋ

By

Published : Mar 10, 2020, 3:12 AM IST

ਚੰਡੀਗੜ੍ਹ: ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ਕੁਝ ਮਹੀਨੇ ਪਹਿਲਾ ਉਨ੍ਹਾਂ ਦੇ ਤੀਸਰੇ ਪੁੱਤਰ ਗੁਰਬਾਜ਼ ਦਾ ਜਨਮ ਹੋਇਆ ਸੀ। ਇਸ ਦੇ ਨਾਲ ਹੀ ਗਿੱਪੀ ਨੇ ਸੋਸ਼ਲ ਮੀਡੀਆ ਰਾਹੀ ਆਪਣੇ ਪ੍ਰਸ਼ੰਸ਼ਕਾ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।

ਹਾਲ ਹੀ ਵਿੱਚ ਗਿੱਪੀ ਨੇ ਆਪਣੇ ਪੁੱਤਰ ਦੀਆਂ ਕੁਝ ਤਸਵੀਰ ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਕੁਝ ਤਸਵੀਰਾਂ ਵਿਚ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ, ਜਿਸ ਵਿੱਚ ਛਿੰਦਾ ਗਰੇਵਾਲ, ਰਵਨੀਤ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਤੇ ਹੋਰ ਪਰਿਵਾਰਿਕ ਮੈਂਬਰ ਨਜ਼ਰ ਆ ਰਹੇ ਹਨ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਤਾਂ ਗਿੱਪੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਤੋਂ ਬਾਅਦ ਕਈ ਹਿੱਟ ਫ਼ਿਲਮਾਂ ਵੀ ਦਿੱਤੀਆ, ਜਿਨ੍ਹਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਕਾਬਲੀਅਤ ਤਾਰੀਫ਼ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਗਾਇਕੀ ਦੇ ਨਾਲ ਅਦਾਕਾਰੀ ਤੇ ਫਿਰ ਬਤੌਰ ਫ਼ਿਲਮ ਪ੍ਰੋਡਿਊਸਰ ਵੀ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਗਿੱਪੀ ਜਲਦ ਹੀ ਆਪਣੀ ਨਵੀਂ ਪ੍ਰੋਡਿਊਸ਼ਨ ਹੇਠਾਂ ਤਿਆਰ ਹੋਈ ਫ਼ਿਲਮ 'ਮਾਂ' ਲੈ ਕੇ ਆ ਰਹੇ ਹਨ। ਜਿਸ ਨੂੰ ਲਿਖਿਆ ਰਾਣਾ ਰਣਬੀਰ ਨੇ ਹੈ ਤੇ ਇਸ ਫ਼ਿਲਮ ਵਿੱਚ ਬੱਬਲ ਰਾਏ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਤੇ ਕਈ ਹੋਰ ਅਦਾਕਾਰ ਨਜ਼ਰ ਆਉਣਗੇ।

ABOUT THE AUTHOR

...view details