ਪੰਜਾਬ

punjab

ETV Bharat / sitara

ਐਲੀ ਮਾਂਗਟ ਦਾ ਵਿਵਾਦਾਂ ਨਾਲ ਪੁਰਾਣਾ ਸਬੰਧ - elly mangat news

ਵਿਵਾਦਾਂ ਦੇ ਰਾਜਾ ਐਲੀ ਮਾਂਗਟ ਹਮੇਸ਼ਾ ਤੋਂ ਹੀ ਕਿਸੇ ਨਾ ਕਿਸੇ ਪੰਗੇ ਵਿੱਚ ਫਸੇ ਰਹਿੰਦੇ ਹਨ। ਐਲੀ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਾਫ਼ੀ ਮੁਸੀਬਤਾਂ ਨਾਲ ਘਿਰੇ ਰਹਿੰਦੇ ਹਨ।

ਫ਼ੋਟੋ

By

Published : Sep 18, 2019, 6:04 PM IST

ਚੰਡੀਗੜ੍ਹ: ਐਲੀ ਮਾਂਗਟ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵਖਰੀ ਪਹਿਚਾਣ ਬਣਾਈ ਹੈ। ਐਲੀ ਮਾਂਗਟਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਐਲੀ ਦਾ ਅਸਲ ਨਾਂਅ ਹਰਕਿਰਤ ਸਿੰਘ ਮਾਂਗਟ ਹੈ। ਐਲੀ ਦਾ ਜਨਮ ਦੋਰਾਹਾ (ਜ਼ਿਲ੍ਹਾ ਲੁਧਿਆਣਾ) 'ਚ ਹੋਇਆ। ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਦੋਰਾਹਾ ਤੋਂ ਹੀ ਪੂਰੀ ਕੀਤੀ ਹੈ।

ਹੋਰ ਪੜ੍ਹੋ: ਫੋਕੀ ਪਬਲੀਸਿਟੀ ਦੇ ਚੱਕਰ 'ਚ ਕਸੂਤਾ ਫਸਿਆ ਐਲੀ ਮਾਂਗਟ, ਪੁਲਿਸ ਨੇ ਲਿਆ ਹਿਰਾਸਤ 'ਚ

ਐਲੀ ਦੇ ਕਰੀਅਰ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣਾ ਗਾਣਾ "Angry bird" ਸਾਲ 2015 ਵਿੱਚ ਰਿਲੀਜ਼ ਕੀਤਾ ਸੀ। ਇਹ ਗਾਣਾ ਦਰਸ਼ਕਾਂ ਨੇ ਜ਼ਿਆਦਾ ਪੰਸਦ ਨਹੀਂ ਕੀਤਾ। ਇਸ ਤੋਂ ਬਾਅਦ ਐਲੀ ਦਾ ਇੱਕ ਹੋਰ ਨਵਾਂ ਗਾਣਾ 'Game' ਆਇਆ। ਇਹ ਗਾਣਾ ਲੋਕਾਂ ਨੂੰ ਕਾਫ਼ੀ ਪੰਸਦ ਵੀ ਆਇਆ। ਇਸ ਗਾਣੇ ਨੇ ਐਲੀ ਦੀ ਜ਼ਿੰਦਗੀ ਹੀ ਬਦਲ ਦਿੱਤੀ ਤੇ ਐਲੀ ਦੇ ਬੈਕ ਟੂ ਬੈਕ ਗਾਣੇ ਰਿਲੀਜ਼ ਹੋਏ ਜਿੰਨ੍ਹਾਂ ਵਿੱਚੋਂ ਸਵੈਗ, ਜੇਲ੍ਹ, ਹੈਂਡਸ ਵਰਗੇ ਗਾਣੇ ਕਾਫ਼ੀ ਪ੍ਰਸਿੱਧ ਹੋਏ।

ਹੋਰ ਪੜ੍ਹੋ: ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦੀ 'ਲੜਾਈ' ਵਿੱਚ ਕੁੱਦੇ ਸੁਰਿੰਦਰ ਸ਼ਿੰਦਾ

ਵੈਸੇ ਐਲੀ ਨੂੰ ਵਿਵਾਦਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਐਲੀ ਸਭ ਤੋਂ ਪਹਿਲਾ ਵਿਵਾਦਾਂ ਦਾ ਸ਼ਿਕਾਰ ਉਸ ਵੇਲੇ ਹੋਏ ਜਦ ਉਹ ਆਸਟ੍ਰੇਲੀਆ ਦੇ ਇੱਕ ਸ਼ੋਅ ਦੌਰਾਨ ਦਰਸ਼ਕਾਂ ਨਾਲ ਭਿੜ ਪਏ। ਦੂਜੀ ਵਾਰ ਐਲੀ ਵਿਵਾਦਾਂ ਵਿੱਚ ਉਸ ਸਮੇਂ ਘਿਰੇ ਜਦ ਉਨ੍ਹਾਂ 'ਤੇ ਬ੍ਰੈਮਪਟਨ ਵਿੱਚ 14 ਸਾਲਾਂ ਕੁੜੀ ਨਾਲ ਬਲਾਤਕਾਰ ਦਾ ਦੋਸ਼ ਲੱਗਿਆ। ਇਸ ਤੋਂ ਇਲਾਵਾ ਐਲੀ ਸੋਸ਼ਲ ਮੀਡੀਆ 'ਤੇ ਵੀ ਅਕਸਰ ਦੂਜੇ ਗਾਇਕਾਂ ਨਾਲ ਲੜਦੇ ਨਜ਼ਰ ਆਉਦੇ ਹਨ। ਐਲੀ ਤੇ ਸਿੰਗਾ ਦੀ ਹਮੇਸ਼ਾ ਲੜਾਈ ਦੇਖਣ ਨੂੰ ਮਿਲਦੀ ਹੈ, ਜੋ ਲੋਕਾਂ ਵਿੱਚ ਕਾਫ਼ੀ ਪ੍ਰਸਿੱਧ ਵੀ ਹੈ। ਇਨ੍ਹਾਂ ਦੋਨੇ ਇੰਝ ਲੜਦੇ ਹਨ, ਜਿਵੇਂ ਕਿਸੇ ਘਰ ਸੱਸ ਨੂੰਹ ਦਾ ਕਲੇਸ਼ ਹੋਵੇ। ਹਾਲ ਹੀ ਵਿੱਚ ਐਲੀ ਦਾ ਇੱਕ ਵਾਰ ਫਿਰ ਪੰਗਾ ਰੰਮੀ ਰੰਧਾਵਾ ਨਾਲ ਪੈ ਗਿਆ ਹੈ। ਇਹ ਮਾਮਲਾ ਇੰਨਾ ਭੱਖ ਗਿਆ ਕਿ ਹੁਣ ਐਲੀ ਪੁਲਿਸ ਹਿਰਾਸਤ ਵਿੱਚ ਹਨ।

ABOUT THE AUTHOR

...view details